ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਕਾਬੂ

06/23/2017 9:54:15 AM


ਅਬੋਹਰ(ਸੁਨੀਲ)-ਥਾਣਾ ਬਹਾਵਵਾਲਾ ਪੁਲਸ ਨੇ ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਵਿਚ ਉਸਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 21.1.2017 ਨੂੰ ਨਾਨਕ ਰਾਮ ਪੁੱਤਰ ਲਾਲ ਚੰਦ, ਬਾਜੇਸ਼ਵਰੀ ਦੇਵੀ ਪਤਨੀ ਲਾਲ ਚੰਦ, ਰੂਕਮਾ ਪੁੱਤਰੀ ਲਾਲ ਚੰਦ, ਸਾਵਿੱਤਰੀ ਦੇਵੀ ਪਤਨੀ ਜਗਦੀਸ਼ ਉਰਫ ਜੱਗਾ ਵਾਸੀ ਸ਼ੇਰਗੜ੍ਹ ਖਿਲਾਫ ਮਾਮਲਾ ਦਰਜ ਕੀਤਾ ਸੀ। 
ਇਸ ਮਾਮਲੇ ਵਿਚ ਪੁਲਸ ਨੇ ਲੜਕੀ ਤੇ ਉਸਦੇ ਪ੍ਰੇਮੀ ਨਾਨਕ ਰਾਮ ਨੂੰ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕੀਤਾ। ਲੜਕੀ ਨੇ ਮਾਪਿਆਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਅਦਾਲਤ ਨੇ ਲੜਕੀ ਨੂੰ ਜਲੰਧਰ ਵਿਚ ਨਾਰੀ ਨਿਕੇਤਨ ਭੇਜਣ ਦੇ ਹੁਕਮ ਦਿੱਤੇ ਹਨ, ਜਦਕਿ ਲੜਕੀ ਦੇ ਪ੍ਰੇਮੀ ਨਾਨਕ ਰਾਮ ਨੂੰ ਜੇਲ ਭੇਜ ਦਿੱਤਾ।