ਲਾਲ ਸੂਹੇ ਜੋੜੇ ''ਚ ਸਜੀ ਲਾੜੀ ਦੇ ਵਿਆਹ ਵਾਲੇ ਦਿਨ ਟੁੱਟੇ ਅਰਮਾਨ, ਮੁੰਡੇ ਨੇ ਫੇਰੇ ਲੈਣ ਤੋਂ ਕੀਤਾ ਇਨਕਾਰ

12/08/2021 11:43:26 AM

ਲੁਧਿਆਣਾ (ਰਾਜ) : ਦੁਨੀਆਂ ’ਚ ਦਾਜ ਦੇ ਲੋਭੀ ਲੋਕ ਅੱਜ ਵੀ ਹਨ, ਜੋ ਦਾਜ ਲੈਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦਾਜ ਦੇ ਲੋਭੀ ਮੁੰਡੇ ਨੇ ਆਖ਼ਰੀ ਮੌਕੇ ’ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਲਾੜੀ ਨੂੰ ਬਿਨਾਂ ਫੇਰੇ ਲਏ ਘਰ ਪਰਤਣਾ ਪਿਆ। ਪੀੜਤ ਪਰਿਵਾਰ ਦੇਰ ਰਾਤ ਥਾਣਾ ਡਵੀਜ਼ਨ ਨੰਬਰ-3 ਪੁੱਜਿਆ, ਜਿੱਥੇ ਉਸ ਨੇ ਮੁੰਡੇ ਵਾਲਿਆਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ (ਤਸਵੀਰਾਂ)

ਪੁਲਸ ਨੇ ਵੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਮੁਤਾਬਕ ਖੁੱਡ ਮੁਹੱਲਾ ਵਾਸੀ ਸੁੰਦਰ ਦਾਸ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਸ਼ਿਵਪੁਰੀ ਦੇ ਇਕ ਮੁੰਡੇ ਨਾਲ ਹੋਣਾ ਸੀ। ਧੀ ਦਾ ਵਿਆਹ 7 ਦਸੰਬਰ ਦੀ ਰਾਤ ਨੂੰ ਸੀ ਪਰ ਮੁੰਡੇ ਦੇ ਪਰਿਵਾਰਿਕ ਮੈਂਬਰ ਦਾਜ ਦੀ ਮੰਗ ਕਰਨ ਲੱਗੇ।

ਇਹ ਵੀ ਪੜ੍ਹੋ : ਪਤਨੀ ਦੇ ਦਿਓਰ ਨਾਲ ਬਣੇ ਨਾਜਾਇਜ਼ ਸਬੰਧਾਂ ਨੇ ਉਜਾੜਿਆ ਪਰਿਵਾਰ, ਪਤੀ ਨੇ ਲੋਹੇ ਦੇ ਸੁੰਬੇ ਨਾਲ ਕਤਲ ਕੀਤਾ ਭਰਾ

ਜਦੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਸੁੰਦਰ ਦਾਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਹੈਸੀਅਤ ਮੁਤਾਬਕ ਬਹੁਤ ਕੁੱਝ ਕੀਤਾ ਸੀ। ਮੁੰਡੇ ਦੇ ਪਰਿਵਾਰ ਨੂੰ ਸੋਨੇ ਦੇ ਗਹਿਣੇ ਅਤੇ ਸ਼ਗਨ ਵੀ ਦਿੱਤੇ ਗਏ ਪਰ ਫਿਰ ਵੀ ਉਨ੍ਹਾਂ ਦੀ ਦਾਜ ਦੀ ਭੁੱਖ ਹੋਰ ਵੱਧ ਰਹੀ ਸੀ। ਵਿਆਹ ਵਾਲੇ ਦਿਨ ਉਨ੍ਹਾਂ ਨੇ ਹੋਰ ਦਾਜ ਮੰਗਣਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਸਾਲ ਦੇ ਸ਼ੁਰੂ 'ਚ 'ਚੋਣ ਜ਼ਾਬਤਾ' ਲੱਗਣ ਦੇ ਆਸਾਰ, ਵਿਭਾਗਾਂ ਦੇ ਕੰਮ ਸਮੇਟਣ 'ਚ ਜੁੱਟੇ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita