ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਘਰ ਵਿਛੇ ਸੱਥਰ (ਤਸਵੀਰਾਂ)

11/30/2020 10:51:45 AM

ਮਾਛੀਵਾੜਾ ਸਾਹਿਬ (ਸੰਜੇ ਗਰਗ, ਟੱਕਰ) - ਵਿਆਹ ਵਾਲੇ ਘਰਾਂ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਬੈਂਡ ਵਾਲਿਆਂ ਦੇ ਘਰਾਂ ’ਚ ਅੱਜ ਸਵੇਰੇ ਸੱਥਰ ਵਿਛ ਗਏ, ਜਦੋਂ ਉਨ੍ਹਾਂ ਦੀ ਕਾਰ ਚੜਦੀ ਸਵੇਰ ਪਈ ਸੰਘਣੀ ਧੁੰਦ ਕਾਰਣ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਸੜਕ ਹਾਦਸੇ ’ਚ 2 ਵਿਅਕਤੀ ਜਸਵੀਰ ਸਿੰਘ ਤੇ ਜਗਪ੍ਰੀਤ ਸਿੰਘ ਗੱਬਰ (ਦੋਵੇਂ ਵਾਸੀ ਰਾੜਾ ਸਾਹਿਬ) ਦੀ ਮੌਤ ਹੋ ਗਈ, ਜਦਕਿ 5 ਹੋਰ ਦਵਿੰਦਰ ਸਿੰਘ, ਰਾਣਾ (ਦੋਵੇਂ ਵਾਸੀ ਰਾੜਾ ਸਾਹਿਬ), ਮੱਖਣ ਸਿੰਘ ਤੇ ਪਵਿੱਤਰ ਸਿੰਘ (ਦੋਵੇਂ ਵਾਸੀ ਦਬੁਰਜੀ) ਅਤੇ ਤਰਸੇਮ ਸਿੰਘ ਵਾਸੀ ਲਾਂਪਰਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। 

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ

ਪ੍ਰਾਪਤ ਜਾਣਕਾਰੀ ਅਨੁਸਾਰ ਰਾੜਾ ਸਾਹਿਬ ਦੀਪ ਪਾਈਪ ਬੈਂਡ ਦੇ ਇਹ 7 ਮੈਂਬਰ ਇਨੋਵਾ ਕਾਰ ’ਚ ਸਵਾਰ ਹੋ ਕੇ ਰੋਪੜ ਵਿਖੇ ਇੱਕ ਵਿਆਹ ਵਾਲੇ ਘਰ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਸਨ ਕਿ ਸਰਹਿੰਦ ਨਹਿਰ ਕਿਨਾਰੇ ਪਿੰਡ ਜਲਾਹ ਮਾਜਰਾ ਨੇੜ੍ਹੇ ਇਨ੍ਹਾਂ ਦੀ ਕਾਰ ਟਿੱਪਰ ਨਾਲ ਜਾ ਟਕਰਾਈ। ਸੰਘਣੀ ਧੁੰਦ ਕਾਰਣ ਵਾਪਰਿਆ ਹਾਦਸਾ ਐਨਾ ਭਿਆਨਕ ਸੀ ਕਿ ਜਖ਼ਮੀਆਂ ਨੂੰ ਪੁਲਸ ਅਤੇ ਰਾਹਗੀਰਾਂ ਵਲੋਂ ਬੜੀ ਮੁਸ਼ੱਕਤ ਨਾਲ ਇਨੋਵਾ ਕਾਰ ’ਚੋਂ ਕੱਢ ਕੇ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਪਹੁੰਚਾਇਆ ਗਿਆ। 

ਪੜ੍ਹੋ ਇਹ ਵੀ ਖਬਰ - ਡਾਇਟਿੰਗ ਤੋਂ ਬਿਨਾਂ ਕੀ ਤੁਸੀਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਹਾਦਸੇ ਤੋਂ ਬਾਅਦ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਜਸਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ 5 ਜਖ਼ਮੀ ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਵੱਖ-ਵੱਖ ਹਸਪਤਾਲਾਂ ’ਚ ਰੈਫ਼ਰ ਕਰ ਦਿੱਤਾ ਗਿਆ। ਇਸ ਬੈਂਡ ਟੀਮ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਸੂਚਨਾ ਮਿਲੀ ਤਾਂ ਉਹ ਵੀ ਹਸਪਤਾਲ ਪਹੁੰਚ ਗਏ, ਜੋ ਕਾਫ਼ੀ ਗ਼ਮਗੀਨ ਦਿਖਾਈ ਦਿੱਤੇ ਅਤੇ ਉਨ੍ਹਾਂ ਦੇ ਅੱਖਾਂ ’ਚੋਂ ਹੰਝੂ ਨਹੀਂ ਰੁਕ ਰਹੇ ਸਨ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ’ਚ ਹੋਣ ਵਾਲੀਆਂ ਚਿਹਰੇ ਦੀਆਂ ਸਮਸਿਆਵਾਂ ਨੂੰ ਇੰਝ ਕਰੋ ਦੂਰ, ਆਵੇਗਾ ਨਿਖ਼ਾਰ

rajwinder kaur

This news is Content Editor rajwinder kaur