ਵਿਆਹ ਦਾ ਝਾਂਸਾ ਦੇ ਕੇ ਲੜਕੀ ਘਰੋਂ ਭਜਾਇਆ, ਕੇਸ ਦਰਜ

01/19/2018 10:50:40 AM

ਤਰਨਤਾਰਨ (ਰਾਜੂ) - ਥਾਣਾ ਸਰਹਾਲੀ ਦੀ ਪੁਲਸ ਨੇ ਲੜਕੀ ਨੂੰ ਘਰੋਂ ਭਜਾਉਣ ਦੇ ਦੋਸ਼ ਹੇਠ ਨਿਰਮਲ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੱਤੀ ਜੱਲੇ ਕੀ ਸਰਹਾਲੀ, ਰਣਜੀਤ ਕੌਰ ਪਤਨੀ ਗੁਰਮੇਜ ਸਿੰਘ, ਦੀਪੂ ਪੁੱਤਰ ਗੁਰਮੇਜ ਸਿੰਘ, ਗੱਗੂ ਪੁੱਤਰੀ ਗੁਰਮੇਜ ਸਿੰਘ ਵਾਸੀਆਨ ਪੱਤੀ ਜੱਲੇ ਕੀ ਸਰਹਾਲੀ ਤੇ ਸੁਖਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਪੱਤੀ ਭੂਲੇ ਕੀ ਸਰਹਾਲੀ ਕਲਾਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਦੇ ਪਿਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਦੋਸ਼ੀ ਮਿਲੀਭੁਗਤ ਨਾਲ 11-12 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਸ ਦੀ ਲੜਕੀ ਨੂੰ ਪਿੰਡ ਦੇ ਹੀ ਲੜਕੇ ਨਿਰਮਲ ਸਿੰਘ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਏ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਮ-ਸਲਾਹ ਹੋ ਕੇ ਉਸ ਦੀ ਲੜਕੀ ਨੂੰ ਘਰੋਂ ਭਜਾਇਆ ਹੈ। ਇਸ ਸਬੰਧੀ ਜਾਂਚ ਅਫਸਰ ਗੁਰਸ਼ਰਨਪ੍ਰੀਤ ਕੌਰ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।