ਸਿੱਧੂ ਮੂਸੇਵਾਲਾ ਨੇ ਪਿੰਡ ਲਈ ਕੀਤਾ ਅਜਿਹਾ ਕੰਮ, ਲੱਗੀ ਤਾਰੀਫਾਂ ਦੀ ਝੜੀ (ਵੀਡੀਓ)

01/06/2019 5:18:51 PM

ਮਾਨਸਾ (ਅਮਰਜੀਤ)— ਆਪਣੀ ਗਾਇਕੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਹਾਲ ਹੀ ਵਿਚ ਪਿੰਡ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਚਰਚਾ 'ਚ ਆਏ ਸੀ, ਜਿਸ ਵਿਚ ਪਿੰਡ ਮੂਸਾ ਤੋਂ ਉਨ੍ਹਾਂ ਦੀ ਮਾਤਾ ਚਰਨ ਕੌਰ ਸਰਪੰਚ ਬਣੇ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਲਈ ਇਕ ਵਾਰ ਫਿਰ ਅਜਿਹਾ ਕੰਮ ਕਰ ਦਿੱਤਾ ਹੈ, ਜਿਸ ਕਰਕੇ ਉਨ੍ਹਾਂ ਦੀਆਂ ਚੌਤਰਫਾ ਤਾਰੀਫਾਂ ਹੋ ਰਹੀਆਂ ਹਨ। ਦੱਸ ਦੇਈਏ ਕਿ ਮੂਸੇਵਾਲਾ ਨੇ ਆਪਣੀ ਦਾਦੀ ਜਸਵੰਤ ਕੌਰ ਦੀ ਯਾਦ ਵਿਚ ਵਰਲਡ ਕੈਂਸਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪਿੰਡ ਵਿਚ ਕੈਂਸਰ ਦੀ ਜਾਂਚ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ, ਜਿਸ ਵਿਚ ਪਿੰਡ ਦੇ 750 ਮਰੀਜ਼ਾਂ ਨੇ ਆਪਣਾ ਚੈਕਅੱਪ ਕਰਾਇਆ। ਕੈਂਪ ਵਿਚ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ।

ਇਸ ਮੌਕੇ 'ਤੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਕੈਂਸਰ ਦੀ ਬੀਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਇਸ ਬੀਮਾਰੀ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਹੈ। ਵਰਲਡ ਬੈਂਕ ਆਰਗੇਨਾਈਜੇਸ਼ਨ ਦੇ ਆਯੋਜਕ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਾਲਵਾ ਵਿਚ ਕੈਂਸਰ ਦੀ ਰੋਕਥਾਮ ਲਈ ਕੈਂਪ ਦਾ ਆਯੋਜਨ ਕਰ ਰਹੀ ਹੈ, ਜਿਸ ਦੇ ਚਲਦੇ ਅੱਜ ਸਿੱਧੂ ਮੂਸੇਵਾਲਾ ਦੇ ਸਹਿਯੋਗ ਨਾਲ ਪਿੰਡ ਮੂਸਾ ਵਿਚ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।

cherry

This news is Content Editor cherry