ਮਿਲਟਰੀ ਕਾਰਨੀਵਲ ਜੋਸ਼ੋ-ਖਰੋਸ਼ ਨਾਲ ਸ਼ੁਰੂ, ਤੀਜੇ ਮਿਲਟਰੀ ਫੈਸਟੀਵਲ ਦਾ ਮੁੱਢ ਬੱਝਿਆ

12/02/2019 9:31:54 AM

ਚੰਡੀਗੜ੍ਹ : 13 ਤੋਂ 15 ਦਸਬੰਰ ਤੱਕ ਹੋਣ ਜਾ ਰਹੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਬੰਨ੍ਹਦਿਆਂ ਇੱਥੇ ਸ਼ਨੀਵਾਰ ਨੂੰ ਜੀਪ ਚਾਲਕਾਂ ਨੇ ਆਫ਼-ਰੋਡਿੰਗ ਪ੍ਰਦਰਸ਼ਨੀ ਦੌਰਾਨ ਆਪਣੇ ਹੈਰੇਤ ਅੰਗੇਜ਼ ਕਰਤੱਬਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਟੀ-90 ਟੈਂਕ, ਲਾਈਟ ਐਂਡ ਮੀਡੀਅਮ ਮਸ਼ੀਨ ਅਤੇ ਸ਼ਾਨਦਾਰ ਬੰਦੂਕਾਂ ਸਮੇਤ ਰੱਖਿਆ ਹਥਿਆਰਾਂ ਦੀ ਪ੍ਰਦਰਸ਼ਨੀ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਮੁੱਖ ਸਮਾਗਮ ਲਈ ਮਾਹੌਲ ਤਿਆਰ ਕਰਦਿਆਂ 2 ਦਿਨਾ ਮਿਲਟਰੀ ਕਾਰਨੀਵਲ ਵਿੱਚ ਪਹਿਲੀ ਵਾਰ ਭਾਗ ਲੈ ਰਹੇ 50 ਤੋਂ ਵੱਧ ਚਾਲਕਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਲੱਖਣ ਕਾਰਨਾਮਿਆਂ ਨਾਲ ਦਰਸ਼ਕਾਂ ਵਿੱਚ ਉਤਸ਼ਾਹ ਭਰ ਦਿੱਤਾ।
ਐਮ. ਐਮ. 50, ਜਿਪਸੀਆਂ, ਥਾਰ, ਪੋਲਾਰਿਸ ਅਤੇ ਫੋਰਸ ਗੁਰਖਾ, ਬਲੈਰੋ ਵਰਗੀਆਂ ਵਿਸ਼ਵ ਪ੍ਰਸਿੱਧ ਗੱਡੀਆਂ 'ਤੇ ਸਵਾਰ ਹੋ ਕੇ ਨੌਜਵਾਨ ਚਾਲਕਾਂ ਨੇ ਆਪਣੇ ਹੌਂਸਲੇ, ਸ਼ਕਤੀ, ਸ਼ਹਿਣਸ਼ੀਲਤਾ ਅਤੇ ਸਾਹਸ ਨਾਲ ਰੱÎਖਿਆ ਸੈਨਾਵਾਂ ਦੇ ਜੋਸ਼ ਅਤੇ ਨਿਡਰਤਾ ਦਾ ਪ੍ਰਦਰਸ਼ਨ ਕੀਤਾ। ਆਰਮੀ ਐਡਵੈਂਚਰ ਸੈੱਲ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਦਾ ਉਦੇਸ਼ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਤ ਕਰਨ ਦੇ ਉਦੇਸ਼ ਨਾਲ ਆਰਮੀ ਦੀ ਆਫ-ਰੋਡਿੰਗ ਮੁਹਾਰਤ ਨੂੰ ਪ੍ਰਦਰਸ਼ਤ ਕਰਨਾ ਸੀ।
ਮਿਲਟਰੀ ਕਾਰਨੀਵਲ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਕਾਰਨੀਵਲ ਦਾ ਉਦੇਸ਼ ਨੌਜਵਾਨਾਂ ਨੂੰ ਅਮੀਰ ਫੌਜੀ ਵਿਰਾਸਤ ਨਾਲ ਜਾਣੂੰ ਕਰਵਾਉਂਦਿਆਂ ਉਨ•ਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਰੱÎਖਿਆ ਅਧਿਕਾਰੀਆਂ ਵੱਲੋਂ ਕੀਤੇ ਗਏ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ।

Babita

This news is Content Editor Babita