ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ

07/21/2022 6:16:34 PM

ਅੰਮ੍ਰਿਤਸਰ— ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਦਾ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ’ਚ ਐਨਕਾਊਂਟਰ ਕਰ ਦਿੱਤਾ। ਇਹ ਦੋਵੇਂ ਗੈਂਗਸਟਰ ਪਾਕਿਸਤਾਨ ਜਾਣ ਦੀ ਫਿਰਾਕ ’ਚ ਸਨ। ਇਹੀ ਕਾਰਨ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਹੁਸ਼ਿਆਰ ਨਗਰ ’ਚ ਇਨ੍ਹਾਂ ਹਰਕਤ ਵੇਖਣ ਨੂੰ ਮਿਲੀ ਸੀ। ਪੰਜਾਬ ਪੁਲਸ ਨੂੰ ਇਸ ਦੀ ਸੂਹ ਮਿਲਦੇ ਸਾਰ ਹੀ ਬੀਤੇ ਦਿਨ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਡੀ ਕਾਰਵਾਈ ਕੀਤੀ, ਜਿਸ ’ਚ ਦੋਵੇਂ ਸ਼ਾਰਪ ਸ਼ੂਟਰ ਮਾਰੇ ਗਏ। ਇਸ ਪੂਰੇ ਆਪਰੇਸ਼ਨ ਨੂੰ ਕਰੀਬ 6 ਘੰਟੇ ਲੱਗੇ ਸਨ ਅਤੇ  ਇਨ੍ਹਾਂ ਦੋਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇਸ ਦੌਰਾਨ ਮਹਿਲਾ ਕਮਾਂਡੋ ਸਮੇਤ ਕੁੱਲ 900 ਪੁਲਸ ਕਰਮਚਾਰੀ ਤਾਇਨਾਤ ਰਹੇ ਅਤੇ ਕਰੀਬ 700 ਰਾਊਂਡ ਫਾਇਰਿੰਗ ਕੀਤੀ ਗਈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ’ਚ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਬਣਿਆ ਦਹਿਸ਼ਤ ਦਾ ਮਾਹੌਲ

ਜਾਣੋ ਪੂਰੇ ਘਟਨਾਕ੍ਰਮ ਦਾ ਵੇਰਵਾ 
ਸਵੇਰੇ 10.10 ਵਜੇ ਮੱਕੀ ਦੇ ਖੇਤਾਂ ’ਚ ਬਣੀ ਹਵੇਲੀ ’ਚ ਗੈਂਗਸਟਰ ਹੋਏ ਦਾਖ਼ਲ। 
ਸਵੇਰ 10.15 ਵਜੇ ਹਵੇਲੀ ਦੇ ਬਾਹਰ 6 ਪੁਲਸ ਮੁਲਾਜ਼ਮ ਸਿਵਲ ਵਰਦੀ ’ਚ ਪਹੁੰਚੇ। ਉਨ੍ਹਾਂ ਨੇ ਨੇੜੇ ਦੇ ਘਰਾਂ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ। 
ਸਵੇਰ 10.35 ਵਜੇ ਕੋਠੀ ਤੋਂ 400 ਮੀਟਰ ਦੂਰ ਐੱਲ.ਐੱਮ.ਜੀ. ਲਗਾਈ ਗਈ। ਇਹ ਸਾਰੇ ਦਰੱਖ਼ਤਾਂ ਦੀ ਆੜ ’ਚ ਸੈੱਟ ਕੀਤੀ ਗਈ। 
ਸਵੇਰ 10.40 ’ਤੇ ਅਫ਼ਸਰਾਂ ਨੇ ਰੂਪਾ ਅਤੇ ਮਨੂੰ ਨੂੰ ਚਾਰੋਂ ਪਾਸੇ ਤੋਂ ਘਿਰੇ ਹੋਣ ਦੀ ਚਿਤਾਵਨੀ ਦੇ ਕੇ ਸਰੰਡਰ ਕਰਨ ਦੀ ਅਨਾਊਂਸਮੈਂਟ ਕੀਤੀ। 
ਸਵੇਰ 10.45 ਵਜੇ ਹਵੇਲੀ ਦੇ ਅੰਦਰ ਫਾਇਰਿੰਗ ਹੋਣ ਲੱਗੀ। 

ਇਹ ਵੀ ਪੜ੍ਹੋ: ਜਲ ਦੇ ਅੰਦਰ ਡੁੱਬਾ 'ਜਲੰਧਰ', ਭਾਰੀ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ (ਤਸਵੀਰਾਂ)


ਸਵੇਰ 10.50 ਵਜੇ ਹਵੇਲੀ ਤੱਕ ਜਾਣ ਵਾਲੇ ਦੋ ਮੁੱਖ ਰਸਤੇ ਬੱਸਾਂ ਲਗਾ ਕੇ ਬੰਦ ਕਰ ਦਿੱਤੇ ਗਏ। 
ਸਵੇਰ 10.55 ਵਜੇ ਪੁਲਸ ਨੇ ਜਵਾਬੀ ਫਾਇਰ ਕੀਤੇ। ਫਿਰ ਦੋਵੇਂ ਪਾਸੇ ਤੋਂ ਕੁਝ-ਕੁਝ ਦੇਰ ਬਾਅਦ ਫਾਇਰਿੰਗ ਕੀਤੀ ਜਾਣ ਲੱਗੀ। 
ਦੁਪਹਿਰ 12.15 ਵਜੇ ਪੁਲਸ ਦੇ ਮੁਲਾਜ਼ਮ ਮੱਕੀ ਦੇ ਖੇਤਾਂ ’ਚ ਭਰੇ ਪਾਣੀ ’ਚੋਂ ਹੁੰਦੇ ਹੋਏ ਹਵੇਲੀ ਵੱਲ ਵਧੇ ਪਰ ਰੂਪਾ ਅਤੇ ਮਨੂੰ ਨੇ ਫਾਇਰਿੰਗ ਕਰ ਦਿੱਤੀ। 3 ਪੁਲਸ ਮੁਲਾਜ਼ਮ ਜ਼ਖ਼ਮੀਹੋ ਗਏ। 
ਦੁਪਹਿਰ 2.20 ਵਜੇ ਫਾਇਰਿੰਗ ਰੋਕ ਦਿੱਤੀ ਅਤੇ ਲਾਊਂਡ ਸਪੀਕਰ ਨਾਲ ਫਿਰ ਤੋਂ ਆਤਮਸਮਰਪਣ ਕਰਨ ਦੀ ਗੱਲ ਕਹੀ ਗਈ ਪਰ ਹਵੇਲੀ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। 
ਦੁਪਹਿਰ 2.30 ਵਜੇ ਪੁਲਸ ਨੇ ਦੋਬਾਰਾ ਫਾਇਰਿੰਗ ਸ਼ੁਰੂ ਕੀਤੀ। 
ਦੁਪਹਿਰ 3.10 ਵਜੇ ਹਵੇਲੀ ਅੰਦਰੋਂ ਫਾਇਰਿੰਗ ਬੰਦ ਕਰ ਦਿੱਤੀ ਗਈ। ਪੁਲਸ ਨੇ ਵੀ ਫਾਇਰਿੰਗ ਬੰਗ ਕਰ ਦਿੱਤੀ। 
ਦੁਪਹਿਰ 3.25 ਵਜੇ ਪੁਲਸ ਮੁਲਾਜ਼ਮ ਕੋਠੀ ’ਚ ਹੌਲੀ-ਹੌਲੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਪੂਰੀ ਸਾਵਧਾਨੀ ਨਾਲ ਅੰਦਰ ਜਾਣਾ ਸ਼ੁਰੂ ਕੀਤਾ। ਕੁਝ ਜਵਾਨ ਹਵੇਲੀ ਦੀ ਛੱਤ ’ਤੇ ਪਹੁੰਚੇ। ਗੈਂਗਸਟਰ ਰੂਪਾ ਅਤੇ ਮਨੂੰ ਦੀਆਂ ਲਾਸ਼ਾਂ ਪੁਲਸ ਨੂੰ ਮਿਲੀਆਂ। 
ਦੁਪਹਿਰ 4.15 ਵਜੇ ਏ. ਡੀ. ਜੀ. ਪੀ. ਪ੍ਰਮੋਦ ਨੇ ਦੋਹਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ। 

 

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri