ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਰਾਜੂ ’ਤੇ ਹਰਿਆਣਾ ਪੁਲਸ ਨੇ ਰੱਖਿਆ 1 ਲੱਖ ਦਾ ਇਨਾਮ

12/03/2019 10:39:49 AM

ਸ੍ਰੀ ਮੁਕਤਸਰ ਸਾਹਿਬ ( ਰਿਣੀ) - ਬੀਤੀ ਸ਼ਾਮ ਮਲੋਟ ਦੇ ਸਕਾਈ ਮਾਲ ’ਚ ਬਣੇ ਜਿੰਮ ਦੇ ਬਾਹਰ ਮਨਪ੍ਰੀਤ ਮੰਨਾ ਦੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਫੇਸਬੁੱਕ 'ਤੇ ਇਸ ਦੀ ਜ਼ਿੰਮੇਵਾਰੀ ਲੈ ਬਦਮਾਸ਼ਾਂ ਨੇ ਪੁਲਸ ਨੂੰ ਲਲਕਾਰਿਆ ਹੈ। ਮੰਨਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸ ਕਾਰਨ ਹਰਿਆਣਾ ਦੀ ਪੁਲਸ ਨੇ ਬਿਸ਼ੋਦੀ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਉਰਫ ਰਾਜੂ ’ਤੇ 1 ਲੱਖ ਰੁਪਏ ਦੇ ਇਨਾਮ ਰੱਖਿਆ। ਪੁਲਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਸ ਰਿਕਾਰਡ ਮੁਤਾਬਕ ਰਾਜੂ ਦੇ ਖਿਲਾਫ 15 ਅਪਰਾਧਿਕ ਮਾਮਲੇ ਹਨ। ਉਹ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ’ਚ ਕਤਲ, ਲੁੱਟ-ਖੋਹ ਆਦਿ ਦੇ ਮਾਮਲਿਆਂ ’ਚ ਸ਼ਾਮਲ ਰਿਹਾ ਹੈ। 

ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਮੰਨਾ ਦਾ ਕਤਲ ਕਰਨ ਮਗਰੋਂ ਲਾਰੇਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਫੇਸਬੁੱਕ 'ਤੇ ਲਾਰੇਂਸ ਬਿਸ਼ਨੋਈ ਦੇ ਨਾਂ ਤੋਂ ਬਣੇ ਪੇਜ 'ਤੇ ਲਿਖਿਆ ਗਿਆ ਹੈ ਕਿ ‘‘ ਜੋ ਮੰਨਾ ਮਲੋਟ ਵਿਖੇ ਜਿੰਮ ਦੇ ਬਾਹਰ ਮਾਰਿਆ ਗਿਆ ਹੈ, ਉਸ ਨੂੰ ਮੈਂ (ਰਾਜੂ) ਖੁਦ ਆਪਣੇ ਹੱਥਾਂ ਨਾਲ ਮਾਰ ਕੇ ਗਿਆ ਹਾਂ। ਇਹ ਕੰਮ ਮੈਂ ਤੇ ਲਾਰੇਂਸ ਬਿਸ਼ਨੋਈ ਨੇ ਮਿਲ ਕੇ ਕੀਤਾ ਹੈ। ਮੰਨਾ ਦਾ ਕਤਲ ਮੈਂ ਇਸ ਕਰਕੇ ਕੀਤਾ, ਕਿਉਂਕਿ ਉਸਨੇ ਮੇਰੇ ਭਰਾ ਅੰਕਿਤ ਦੀ ਮੁਖਬਰੀ ਕੀਤੀ ਸੀ। 

ਰਾਜੂ ਬਿਸ਼ੋਦੀ ’ਤੇ ਚੰਡੀਗੜ੍ਹ ਵਿਖੇ ਸੋਨੂੰ ਸ਼ਾਹ ਅਤੇ ਕੁਝ ਦਿਨ ਪਹਿਲਾ ਸੋਨੀਪਤ ’ਚ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲੇ ’ਚ ਵੀ ਸ਼ਾਮਲ ਹੈ। ਫੇਸਬੁੱਕ ’ਤੇ ਧਮਕੀ ਦਿੰਦਿਆਂ ਉਸਨੇ ਲਿਖਿਆ ਕਿ ਅੰਕਿਤ ਭਾਦੂ ਦੀ ਮੁਖਬਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਭਾਵੇ ਉਹ ਪੁਲਸ ਦੀ ਗੋਦ ’ਚ ਜਾ ਕੇ ਬੈਠ ਜਾਣ। ਉਸਨੇ ਲਿਖਿਆ ਕਿ ਮੇਰਾ ਹਰਿਆਣਾ ’ਚ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਇਹ ਉਹੀ ਰਾਜੂ ਬਿਸ਼ੋਦੀ ਹੈ,  ਜਿਸਨੇ ਕਰੀਬ 7 ਸਾਲ ਪਹਿਲਾ ਹਰਿਆਣਾ ਪੁਲਸ ਦੀ ਵੈਨ ਘੇਰ ਚਾਰ ਬਦਮਾਸ਼ਾਂ ਦਾ ਕਤਲ ਕੀਤਾ ਸੀ, ਜਿਸ ਮਾਮਲੇ ਦੇ ਸਬੰਧ ’ਚ ਰਾਜੂ ਬਿੰਦੀ ਵਾਟੇਂਡ ਹੈ। ਹੁਣ ਮਨਪ੍ਰੀਤ ਮੰਨਾ ਦੇ ਕਤਲ ਦੇ ਮਾਮਲੇ ਦੀ ਜਿੰਮੇਵਾਰੀ ਲੈਣ ਵਾਲੇ ਰਾਜੂ ਬਿਸ਼ੋਦੀ ਦਾ ਇਸ ਕਤਲ ’ਚ ਹੱਥ ਹੈ ਜਾਂ ਨਹੀਂ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।    

 

rajwinder kaur

This news is Content Editor rajwinder kaur