ਮਨਪ੍ਰੀਤ ਬਾਦਲ ਨੇ ਆਮ ਲੋਕਾਂ ਨਾਲ ਬੈਠ ਕੇ ਲਈਆਂ ਚਾਹ ਦੀਆਂ ਚੁਸਕੀਆਂ (ਤਸਵੀਰਾਂ)

05/29/2017 7:07:25 PM

ਬਠਿੰਡਾ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਨੂੰ ਆਪਣੇ ਸਾਦੇ ਸੁਭਾਅ ਨਾਲ ਬਠਿੰਡਾ ਦੇ ਤਿਕੌਣੇ ਚੌਕ ''ਚੋਂ ਲੰਘਦੇ ਹੋਏ ਚਾਹ ਦੀ ਦੁਕਾਨ ''ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨਜ਼ਰ ਆਏ। ਇਸ ਦੌਰਾਨ ਮਨਪ੍ਰੀਤ ਨੇ ਉਥੇ ਬੈਠ ਕੇ ਚਾਹ ਵੀ ਪੀਤੀ, ਚਾਹ ਦੀਆਂ ਚੁਸਕੀਆਂ ਦੇ ਨਾਲ-ਨਾਲ ਮਨਪ੍ਰੀਤ ਬਾਦਲ ਨੂੰ ਆਪਣੇ ਨਾਲ ਦੇਖ ਕੇ ਲੋਕ ਬਹੁਤ ਖੁਸ਼ ਹੋਏ। ਇਸ ਮੌਕੇ ਮਨਪ੍ਰੀਤ ਨੇ ਲੋਕਾਂ ਨਾਲ ਬੈਠ ਕੇ ਸ਼ਹਿਰ ਦਾ ਹਾਲ ਵੀ ਜਾਣਿਆ।
ਨਾ ਕੋਈ ਸੁਰੱਖਿਆ ਕਰਮਚਾਰੀ, ਨਾ ਕੋਈ ਲਾਂਵ ਲਸ਼ਕਰ ਮਨਪ੍ਰੀਤ ਸਿੱਧੇ ਆਪਣੀ ਗੱਡੀ ''ਚੋਂ ਉਤਰੇ ਅਤੇ ਚਾਹ ਦੀ ਦੁਕਾਨ ''ਚ ਬੈਠੇ ਲੋਕਾਂ ਨਾਲ ਜਾ ਕੇ ਬੈਠ ਗਏ। ਮਨਪ੍ਰੀਤ ਨੇ ਲੋਕਾਂ ਤੋਂ ਸ਼ਹਿਰ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆਵਾਂ ਜ਼ਰੂਰ ਦੂਰ ਕੀਤੀਆਂ ਜਾਣਗੀਆਂ। ਮਨਪ੍ਰੀਤ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਅਤੇ ਖੁਸ਼ਹਾਲੀ ਦੋਬਾਰਾ ਲਿਆਉਣੀ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ।

Gurminder Singh

This news is Content Editor Gurminder Singh