ਸੁਖਬੀਰ ਨੂੰ ਮਨਪ੍ਰੀਤ ਦਾ ਕਰਾਰਾ ਜਵਾਬ, ਕੁਝ ਇਸ ਤਰ੍ਹਾਂ ਦੀ ਦਿੱਤੀ ਨਸੀਹਤ (ਵੀਡੀਓ)

12/10/2017 7:32:53 PM

ਬਠਿੰਡਾ (ਅਮਿਤ) : ਸੂਬੇ ਭਰ ਵਿਚ ਧਰਨੇ ਪ੍ਰਦਰਸ਼ਨ ਕਰਨ ਵਾਲੇ ਸੁਖਬੀਰ ਬਾਦਲ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਿੱਖਾ ਹਮਲਾ ਬੋਲਿਆ ਹੈ। ਮਨਪ੍ਰੀਤ ਨੇ ਕਿਹਾ ਕਿ ਅਕਾਲੀ ਦਲ ਦੇ ਧਰਨਿਆਂ ਵਿਚ 250 ਤੋਂ ਵੱਧ ਵਰਕਰ ਨਹੀਂ ਸਨ ਕਿਉਂਕਿ ਲੋਕਾਂ ਨੂੰ ਅਕਾਲੀਆਂ ਬਾਰੇ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ। ਮਨਪ੍ਰੀਤ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਕਾਰਨ ਸੂਬੇ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਹਾਈਕੋਰਟ ਦੇ ਸਖਤ ਨੋਟਿਸ ਤੋਂ ਬਾਅਦ ਕੇਸ ਦਰਜ ਕੀਤੇ ਗਏ। ਮਨਪ੍ਰੀਤ ਨੇ ਸੁਖਬੀਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਿਆਸਤ ਵਿਚ ਕਾਮਯਾਬੀ ਧਰਨਿਆਂ ਨਾਲ ਨਹੀਂ ਸਗੋਂ ਕੁਝ ਕਰਨ ਨਾਲ ਮਿਲਦੀ ਹੈ। ਮਨਪ੍ਰੀਤ ਬਠਿੰਡਾ ਵਿਖੇ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚੇ ਹੋਏ ਸਨ।
ਇਸ ਦੇ ਨਾਲ ਹੀ ਗੁਰਦਾਸਪੁਰ ਤੋਂ ਜ਼ਿਮਣੀ ਚੋਣ 'ਚ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜਣ ਵਾਲੇ ਸਵਰਨ ਸਲਾਰੀਆ ਵਲੋਂ ਮਾਨਹਾਨੀ ਦਾ ਦਾਅਵਾ ਕੀਤੇ ਜਾਣ 'ਤੇ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਕੋਈ ਮਾਨਹਾਨੀ ਹੋਈ ਹੋਵੇ।