ਦਾਖਾ ਜ਼ਿਮਨੀ ਚੋਣ : ਪਰਿਵਾਰ ਸਮੇਤ ਵੋਟ ਪਾਉਣ ਪੁੱਜੇ 'ਮਨਪ੍ਰੀਤ ਇਆਲੀ' (ਵੀਡੀਓ)

10/21/2019 12:29:56 PM

ਦਾਖਾ (ਨਰਿੰਦਰ) : ਮੁੱਲਾਂਪੁਰ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਪਰਿਵਾਰ ਸਮੇਤ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਮਨਪ੍ਰੀਤ ਇਆਲੀ ਪਿੰਡ ਗੋਰਸਿਆ ਕਾਦਰ ਬਾਕਸ ਦੇ ਬੂਥ ਨੰਬਰ-11 'ਚ ਆਪਣੀ ਵੋਟ ਪਾਉਣ ਲਈ ਪੁੱਜੇ। ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਦਾਖਾ ਹੌਟ ਸੀਟ ਮੰਨੀ ਜਾਂਦੀ ਹੈ। ਇਸ ਹਲਕੇ 'ਚ 11 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 113 ਪਿੰਡਾਂ ਦੇ 1 ਲੱਖ, 84 ਹਜ਼ਾਰ ਵੋਟਰ ਕਰਨਗੇ। ਇੱਥੇ ਮੁੱਖ ਮੁਕਾਬਲਾ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਵਿਚਕਾਰ ਮੰਨਿਆ ਜਾ ਰਿਹਾ ਹੈ।

ਦਾਖਾ 'ਚ ਇਤਿਹਾਸ ਰਚੇਗਾ ਅਕਾਲੀ ਦਲ : ਮਨਪ੍ਰੀਤ ਇਆਲੀ
ਮਨਪ੍ਰੀਤ ਇਆਲੀ ਦਾ ਕਹਿਣਾ ਹੈ ਕਿ ਦਾਖਾ 'ਚ ਅਕਾਲੀ ਦਲ ਇਤਿਹਾਸ ਰਚੇਗਾ ਅਤੇ ਦਾਖਾ ਜ਼ਿਮਨੀ ਚੋਣ 'ਚ ਅਕਾਲੀਆਂ ਦੀ ਜਿੱਤ ਪੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਚੋਣਾਂ 'ਚ ਸਾਮ, ਦਾਮ, ਦੰਡ, ਭੇਦ ਵਰਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਹੀ ਜਿੱਤ ਹਾਸਲ ਕਰੇਗਾ।

Babita

This news is Content Editor Babita