ਭਾਜਪਾ ਸਰਕਾਰ ਦੌਰਾਨ ਬਿਜਲੀ ਹੋਈ ਸਸਤੀ : ਮਨੋਹਰ ਖੱਟੜ

12/27/2018 11:47:38 AM

ਚੰਡੀਗੜ੍ਹ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਜਪਾ ਸਰਕਾਰ ਦੌਰਾਨ ਬਿਜਲੀ ਸਸਤੀ ਹੋਈ ਹੈ। ਉਨ੍ਹਾਂ ਨੇ ਕਿਹਾ ਬਿਜਲੀ ਵਿਭਾਗ ਪਹਿਲਾਂ ਘਾਟੇ 'ਚ ਸੀ, ਸਰਕਾਰ ਨੇ ਵਿਭਾਗ ਨੂੰ ਘਾਟੇ ਤੋਂ ਉਬਾਰਿਆ ਹੈ। ਇਸ ਨਾਲ 50 ਲੱਖ ਪਰਿਵਾਰਾਂ ਨੂੰ ਵਿਸ਼ੇਸ਼ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਉਤਪਾਦਨ 'ਚ ਵਾਧਾ ਹੋਇਆ ਹੈ। ਬੀ.ਪੀ.ਐੱਲ. ਪਰਿਵਾਰਾਂ ਦਾ ਬਿੱਲ ਮੁਆਫ਼ ਕੀਤਾ ਗਿਆ ਹੈ। ਚਾਰਾਂ ਸਾਲਾਂ 'ਚ ਪ੍ਰਦੇਸ਼ ਨੂੰ ਅੱਗੇ ਵਧਾਇਆ ਗਿਆ। ਬਿਜਲੀ ਦੀਆਂ ਦਰਾਂ ਨੂੰ ਘੱਟ ਕੀਤਾ ਗਿਆ। ਲਾਈਨ ਲਾਸ ਵੀ ਕਾਫੀ ਘੱਟ ਕੀਤਾ ਗਿਆ ਹੈ। ਉਦਯੋਗਾਂ 'ਚ ਵੀ 5 ਫੀਸਦੀ ਬਿਜਲੀ ਦੀਆਂ ਦਰਾਂ 'ਚ ਕਮੀ ਆਈ ਹੈ। ਪਾਵਰ ਵਿਭਾਗ ਦੀਆਂ ਚਾਰ ਕੰਪਨੀਆਂ ਮੁਨਾਫੇ 'ਚ ਆਈਆਂ ਹਨ।