ਜਲੰਧਰ: 54 ਸਾਲਾ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

10/28/2017 3:30:32 PM

ਜਲੰਧਰ(ਸੋਨੂੰ)— ਜਲੰਧਰ ਦੀ ਥਾਣਾ ਇਕ ਦੇ ਅਧੀਨ ਪੈਂਦੀ ਮਕਸੂਦਾਂ ਮੰਡੀ 'ਚ ਆੜ੍ਹਤੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ 54 ਸਾਲ ਦੇ ਵਿਅਕਤੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਮਕਸੂਦਾਂ ਮੰਡੀ ਦੇ ਆੜ੍ਹਤੀ ਹਨੀਸ਼ ਅਰੋੜਾ ਦੀ ਦੁਕਾਨ ਨੰਬਰ 74 'ਤੇ ਕੰਮ ਕਰਨ ਵਾਲਾ ਮਦਨ ਲਾਲ (54) ਪੁੱਤਰ ਪ੍ਰਕਾਸ਼ ਚੰਦ ਵਾਸੀ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਸ਼ਨੀਵਾਰ ਦੀ ਸਵੇਰੇ 4 ਵਜੇ ਉਹ ਕੰਮ ਕਰ ਰਿਹਾ ਸੀ ਅਤੇ ਕਰੀਬ 7 ਵਜੇ ਉਹ ਆਪਣੇ ਕਮਰੇ 'ਚ ਚਲਾ ਗਿਆ। ਇਸ ਤੋਂ ਬਾਅਦ ਜਦੋਂ ਉਸ ਦੇ ਸਾਥੀ ਉਸ ਦੇ ਕਮਰੇ 'ਚ ਗਏ ਤਾਂ ਲਾਲ ਚੰਦ ਫਾਹਾ ਲਗਾ ਆਪਣੀ ਜੀਵਨਲੀਲਾ ਖਤਮ ਕਰ ਚੁੱਕਾ ਸੀ। ਮ੍ਰਿਤਕ ਨੇ ਖੁਦਕੁਸ਼ੀ ਕਿਉਂ ਕੀਤੀ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਰਹੀ ਹੈ। 
ਥਾਣਾ ਨੰਬਰ ਇਕ ਦੇ ਏ. ਐੱਸ. ਆਈ. ਬ੍ਰਹਿਮ ਦੱਤ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਵਿਅਕਤੀ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ ਹੈ।