303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

12/29/2023 2:09:59 PM

ਜਲੰਧਰ (ਵੈੱਬਡੈਸਕ)- ਬੀਤੇ ਦਿਨੀਂ ਦੁਬਈ ਤੋਂ ਨਿਕਾਰਾਗੁਆ ਜਾਣ ਵਾਲੇ ਜਹਾਜ਼ ਨੂੰ ਫਰਾਂਸ ਦੇ ਹਵਾਈ ਅੱਡੇ 'ਤੇ ਰੋਕ ਲਿਆ ਗਿਆ ਸੀ, ਜਿਸ 'ਚ ਕਰੀਬ 303 ਭਾਰਤੀ ਯਾਤਰੀ ਸਵਾਰ ਸਨ। ਇਸ ਜਹਾਜ਼ ਨੂੰ ਫਰਾਂਸ ਅਧਿਕਾਰੀਆਂ ਵੱਲੋਂ ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕਿਆ ਗਿਆ ਸੀ ਤੇ ਫਿਰ 4 ਦਿਨ ਬਾਅਦ ਇਸ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਵਾਪਸ ਆਉਂਦੇ ਸਮੇਂ ਇਸ ਜਹਾਜ਼ 'ਚ 276 ਭਾਰਤੀ ਸਵਾਰ ਸਨ, ਜਦਕਿ ਬਾਕੀਆਂ ਨੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਫਰਾਂਸ ਸਰਕਾਰ ਕੋਲ ਪਨਾਹ ਦੇਣ ਦੀ ਅਪੀਲ ਕੀਤੀ ਸੀ। ਫਰਾਂਸ ਅਧਿਕਾਰੀਆਂ ਮੁਤਾਬਕ ਇਹ ਲੋਕ ਨਿਕਾਰਾਗੁਆ ਦੇ ਰਸਤਿਓਂ ਅਮਰੀਕਾ ਤੇ ਕੈਨੇਡਾ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਨਿਕਲੇ ਸਨ। ਇਸੇ ਕਾਰਨ ਉਨ੍ਹਾਂ ਨੇ ਜਹਾਜ਼ ਦੇ ਯਾਤਰੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਸੀ। 

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਇਸ ਦੌਰਾਨ ਉਸੇ ਜਹਾਜ਼ 'ਚ ਵਾਪਸ ਆਏ ਇਕ ਨੌਜਵਾਨ ਨਾਲ ਜਗਬਾਣੀ ਦੇ ਪੱਤਰਕਾਰ ਮਨਪ੍ਰੀਤ ਸਿੰਘ ਕਾਹਲੋਂ ਨੇ ਗੱਲਬਾਤ ਕੀਤੀ। ਨੌਜਵਾਨ ਨੇ ਦੱਸਿਆ ਕਿ ਉਸ ਜਹਾਜ਼ 'ਚ ਸਿਰਫ਼ ਪੰਜਾਬੀ ਹੀ ਨਹੀਂ ਸਨ, ਸਗੋਂ ਗੁਜਰਾਤ, ਦਿੱਲੀ ਤੇ ਹੋਰਨਾਂ ਸੂਬਿਆਂ ਦੇ ਲੋਕ ਵੀ ਸ਼ਾਮਲ ਸਨ। ਉਸ ਨੇ ਦੱਸਿਆ ਕਿ ਉਹ ਨਿਕਾਰਾਗੁਆ ਘੁੰਮਣ ਲਈ ਗਏ ਸਨ, ਨਾ ਕਿ ਡੌਂਕੀ ਲਾ ਕੇ ਅਮਰੀਕਾ ਜਾਣ ਲਈ। ਉਸ ਨੇ ਆਪਣੇ ਸਫ਼ਰ ਦੌਰਾਨ ਦੀਆਂ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ, ਦੋਖੋ ਵੀਡੀਓ-
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh