ਸ਼ੱਕੀ ਹਾਲਾਤ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਹੈਰਾਨ ਕਰਦੀ ਗੱਲ

09/06/2020 10:47:56 PM

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਨੰਗਲ ਰੋਡ 'ਤੇ ਪਿੰਡ ਸ਼ਾਹਪੁਰ ਦੇ ਨਜ਼ਦੀਕ ਇਕ ਗੁੱਜਰਾਂ ਦੇ ਡੇਰੇ 'ਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੁਸ਼ਤਾਕ (20) ਪੁੱਤਰ ਰੌਸ਼ਨ ਦੀਨ ਦੀ ਮ੍ਰਿਤਕ ਦੇਹ ਘਰ ਦੇ ਨੇੜੇ ਹੀ ਲਟਕਦੀ ਹੋਈ ਬਰਾਮਦ ਕੀਤੀ ਗਈ। ਉਕਤ ਨੌਜਵਾਨ ਵਿਆਹੁਤਾ ਸੀ। ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲਸ ਦੀ ਜਾਂਚ 'ਚ ਨੌਜਵਾਨ ਦੀ ਪਤਨੀ ਦੇ ਪ੍ਰੇਮ-ਸੰਬੰਧਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। 

ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤਾ ਅਜਿਹਾ ਕਾਰਾ, ਜਿਸ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

ਦਰਅਸਲ ਮੁਸ਼ਤਾਕ ਦੇ ਸਰੀਰ 'ਤੇ ਕੱਟ ਦੇ ਨਿਸ਼ਾਨ ਵੀ ਸਨ, ਜਿਸ ਤੋਂ ਖਦਸ਼ਾ ਲਗਾਇਆ ਜਾ ਰਿਹਾ ਸੀ ਕਿ ਉਕਤ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਘਰ ਦੇ ਨਜ਼ਦੀਕ ਇਥੇ ਟੰਗ ਦਿੱਤਾ ਗਿਆ ਹੈ। ਜਿਵੇਂ ਹੀ ਇਸ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਪਾ ਕੇ ਮੌਕੇ 'ਤੇ ਡੀ. ਐੱਸ. ਪੀ. ਗੜ੍ਹਸ਼ੰਕਰ ਸਤੀਸ਼ ਕੁਮਾਰ, ਐੱਸ. ਐੱਚ. ਓ. ਗੜ੍ਹਸ਼ੰਕਰ ਇਕਬਾਲ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਆਸ਼ਿਕ ਖ਼ਿਲਾਫ਼ ਧਾਰਾ 306 ਅਧੀਨ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

ਇਕ ਸਾਲ ਪਹਿਲਾਂ ਹੋਇਆ ਸੀ, ਪਤਨੀ ਦੇ ਸਨ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ 
ਮ੍ਰਿਤਕ ਮੁਸ਼ਤਾਕ ਅਲੀ ਦੇ ਪਿਤਾ ਰੌਸ਼ਨਦੀਨ ਪੁੱਤਰ ਚਰਾਗਦੀਨ ਨੇ ਦੱਸਿਆ ਕਿ ਮੁਸ਼ਤਾਕ ਦਾ ਵਿਆਹ ਇਕ ਸਾਲ ਪਹਿਲਾਂ ਜੈਨਮ ਪੁੱਤਰੀ ਲਾਲ ਹੁਸੈਨ, ਗੋਰਖਪੁਰ ਨਵਾਂਸ਼ਹਿਰ ਨਾਲ ਹੋਇਆ ਸੀ। ਰੌਸ਼ਨਦੀਨ ਨੇ ਦੱਸਿਆ ਕਿ ਉਸ ਦੀ ਨੂੰਹ ਦੇ ਵਿਆਹ ਤੋਂ ਪਹਿਲਾਂ ਕਿਸੇ ਹੋਰ ਲੜਕੇ ਨਾਲ ਸੰਬੰਧ ਸਨ ਅਤੇ ਮੁਸ਼ਤਾਕ ਨਾਲ ਉਹ ਅਕਸਰ ਲੜਾਈ-ਝਗੜਾ ਕਰਦੀ ਰਹਿੰਦੀ ਸੀ। 

ਇਹ ਵੀ ਪੜ੍ਹੋ: ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

ਰੌਸ਼ਨਦੀਨ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਹੀ ਉਸ ਦੀ ਨੂੰਹ ਨੂੰ ਉਸ ਦਾ ਪਿਓ ਇਥੇ ਛੱਡ ਕੇ ਗਿਆ ਸੀ ਅਤੇ ਲੰਘੀ ਰਾਤ ਖਾਣਾ ਖਾਣ ਤੋਂ ਬਾਅਦ ਮੁਸ਼ਤਾਕ ਅਤੇ ਉਸ ਦੀ ਪਤਨੀ ਕਮਰੇ 'ਚ ਸੁੱਤੇ। ਬਾਕੀ ਸਾਰੇ ਘਰ ਦੇ ਬਾਹਰ ਵਿਹੜੇ 'ਚ ਸੁੱਤੇ ਸਨ। ਸਵੇਰੇ ਜਦ ਮੱਝਾਂ ਚੋਣ ਲਈ ਉਹ ਉੱਠਿਆ ਤਾਂ ਉਸ ਨੇ ਮੁਸ਼ਤਾਕ ਨੂੰ ਕਮਰੇ ਵਿੱਚ ਨਾ ਵੇਖ ਕੇ ਜਦ ਉਸ ਦੀ ਭਾਲ ਕੀਤੀ ਤਾਂ ਵੇਖਿਆ ਕਿ ਮੁਸ਼ਤਾਕ ਦੀ ਮ੍ਰਿਤਕ ਦੇਹ ਛੱਤ ਦੇ ਬਾਂਸ ਨਾਲ ਲਟਕ ਰਹੀ ਸੀ। ਰੌਸ਼ਨਦੀਨ ਅਨੁਸਾਰ ਉਸ ਦੇ ਬੇਟੇ ਨੂੰ ਉਸ ਦੀ ਪਤਨੀ ਪਹਿਲਾਂ ਵੀ ਜ਼ਹਿਰ ਖਵਾ ਕੇ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਸੀ।

ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

ਰੌਸ਼ਨਦੀਨ ਅਨੁਸਾਰ ਉਸ ਦੀ ਨੂੰਹ ਦੇ ਸਦੀਕ ਪੁੱਤਰ ਬਸੀਰ ਵਾਸੀ ਮੁੱਲਾਂਪੁਰ ਲੁਧਿਆਣਾ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਸ ਮੌਤ ਲਈ ਇਹ ਦੋਵੇਂ ਜ਼ਿੰਮੇਵਾਰ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਗੜ੍ਹਸ਼ੰਕਰ ਸਤੀਸ਼ ਕੁਮਾਰ ਅਤੇ ਐੱਸ. ਐੱਚ. ਓ. ਗੜ੍ਹਸ਼ੰਕਰ ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸ਼ਾਹਪੁਰ 'ਚ ਪਹੁੰਚ ਗਏ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਦੋਹਾਂ ਖ਼ਿਲਾਫ਼ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ।

shivani attri

This news is Content Editor shivani attri