ਚੰਡੀਗੜ੍ਹ : ਸੈਕਟਰ-30 ਦੀ ਕੰਟੇਨਮੈਂਟ ਜ਼ੋਨ ''ਚ ਵਿਅਕਤੀ ਦੀ ਮੌਤ ''ਤੇ ਹੰਗਾਮਾ

05/24/2020 10:07:03 AM

ਚੰਡੀਗੜ੍ਹ (ਭਗਵਤ) : ਸ਼ਹਿਰ ਦੇ ਸੈਕਟਰ-30 ਦੀ ਕੰਟੇਨਮੈਂਟ ਜ਼ੋਨ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦਾ ਨਾਂ ਜਰਨੈਲ ਸਿੰਘ ਸੀ ਅਤੇ ਉਹ ਕਰੀਬ 50 ਸਾਲਾਂ ਦਾ ਸੀ। ਜਾਣਕਾਰੀ ਮੁਤਾਬਕ ਜਰਨੈਲ ਸਿੰਘ ਜਦੋਂ ਸਬਜ਼ੀ ਲੈਣ ਵਾਲਿਆਂ ਦੀ ਲਾਈਨ 'ਚ ਲੱਗਾ ਹੋਇਆ ਸੀ ਕਿ ਅਚਾਨਕ ਬੇਹੋਸ਼ ਹੋ ਕੇ ਡਿਗ ਗਿਆ।

ਉਸ ਨੂੰ ਹਸਪਤਾਲ ਲਿਜਾਣ ਲਈ ਨਾਂ ਤਾਂ ਐਂਬੂਲੈਂਸ ਸਮੇਂ 'ਤੇ ਆਈ ਅਤੇ ਨਾ ਹੀ ਲੋਕਾਂ ਨੂੰ ਨਿੱਜੀ ਗੱਡੀ 'ਚ ਉਸ ਨੂੰ ਹਸਪਤਾਲ ਲਿਜਾਣ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਡੇਢ ਘੰਟੇ ਬਾਅਦ ਐਂਬੂਲੈਂਸ ਆਈ ਅਤੇ ਜਰਨੈਲ ਸਿੰਘ ਨੂੰ ਪੀ. ਜੀ. ਆਈ. ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ। ਲੋਕਾਂ ਦਾ ਦੋਸ਼ ਹੈ ਕਿ ਜਰਨੈਲ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹਸਪਤਾਲ ਦੇਰੀ ਨਾਲ ਪੁੱਜਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

Babita

This news is Content Editor Babita