ਇਕ ਮਹੀਨੇ ਬਾਅਦ ਘਰ ਪੁੱਜੀ ਦੁਬਈ 'ਚ ਮਰੇ ਵਿਅਕਤੀ ਦੀ ਲਾਸ਼, ਧਾਹਾਂ ਮਾਰ ਰੋਇਆ ਪਰਿਵਾਰ

05/31/2020 6:33:50 PM

ਹੁਸ਼ਿਆਰਪੁਰ (ਅਮਰੀਕ)— ਦੁਬਈ 'ਚ ਅਕਬਰ ਸ਼ਰੀਫ ਇੰਜੀਨੀਅਰ ਵਰਕ ਕੰਪਨੀ 'ਚ ਖਾਧ ਦੀ ਮਸ਼ੀਨ 'ਤੇ ਕੰਮ ਕਰਨ ਵਾਲੇ ਹੁਸ਼ਿਆਰਪੁਰ ਦੇ ਮਾਨਸਰ ਵਾਸੀ ਰਾਜਿੰਦਰ ਕੁਮਾਰ ਦੀ ਦੁਬਈ 'ਚ ਇਕ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਸਮਾਜ ਸੇਵਾ ਸੰਸਥਾ ਚਲਾਉਣ ਵਾਲੇ ਜੋਗਿੰਦਰ ਸਿੰਘ ਨੇ ਪਰਿਵਾਰ ਦੀ ਮਦਦ ਲਈ ਹੱਥ ਅੱਗੇ ਵਧਾਇਆ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਮ੍ਰਿਤਕ ਦੇਹ ਜੱਦੀ ਪਿੰਡ ਮਾਨਸਰ 'ਚ ਪਹੁੰਚੀ। ਇਥੇ ਉਨ੍ਹਾਂ ਦੇ ਬੇਟੇ ਸੰਜੀਵ ਕੁਮਾਰ ਨੇ ਆਪਣੇ ਪਿਤਾ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ।

ਰਾਜਿੰਦਰ ਦੇ ਬੇਟੇ ਸੰਜੀਵ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 13 ਸਾਲ ਪਹਿਲਾਂ ਅਕਬਰ ਸ਼ਰੀਫ ਨਮੀ ਕੰਪਨੀ 'ਚ ਖਾਧ ਦੀ ਮਸ਼ੀਨ 'ਤੇ ਕੰਮ ਕਰਦੇ ਸਨ ਅਤੇ ਪਿਛਲੇ ਮਹੀਨੇ ਲੋਹਾ ਸਿੱਧਾ ਕਰਦੇ ਹੋਏ ਉਨ੍ਹਾਂ ਦੀ ਛਾਤੀ 'ਤੇ ਲੋਹੇ ਦੀ ਰਾਡ ਲੱਗਣ ਨਾਲ ਮੌਤ ਹੋ ਗਈ ਸੀ। ਜਦੋਂ ਇਸ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਕੰਪਨੀ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਨੂੰ ਇਨਕਾਰ ਕਰ ਦਿੱਤਾ।


ਉਨ੍ਹਾਂ ਦੱਸਿਆ ਕਿ ਕੰਪਨੀ ਨੇ ਕਿਹਾ ਸੀ ਕਿ ਕੰਪਨੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਨਾ ਹੀ ਉਨ੍ਹਾਂ ਨੂੰ ਇਸ਼ੋਰੈਂਸ ਦੇ ਪੈਸੇ ਕਲੇਮ ਕੀਤੇ ਗਏ ਅਤੇ ਨਾ ਕੰਪਨੀ ਵੱਲੋਂ ਉਨ੍ਹਾਂ ਦੇ ਫੋਨ ਚੁੱਕੇ ਗਏ। ਇਸ ਦੌਰਾਨ ਉਨ੍ਹਾਂ ਦੀ ਗੱਲ ਦੁਬਈ 'ਚ ਸਮਾਜ ਸੇਵੀ ਸੰਸਥਾ ਚਲਾ ਰਹੇ ਜੋਗਿੰਦਰ ਸਿੰਘ ਸਲਾਰੀਆ ਨਾਲ ਹੋਈ ਅਤੇ ਉਨ੍ਹਾਂ ਨੇ ਪਰਿਵਾਰ ਦੀ ਮਦਦ ਕੀਤੀ। ਉਨ੍ਹਾਂ ਦੀ ਮਦਦ ਦੇ ਸਦਕਾ ਹੀ ਪਿਤਾ ਦੀ ਮ੍ਰਿਤਕ ਦੇਹ ਭਾਰਤ ਪਹੁੰਚੀ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਰਕਾਰ ਦੀ ਪਰਿਵਾਰ ਦੀ ਮਦਦ ਕਰੇ ਅਤੇ ਕੰਪਨੀ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ।


ਉਥੇ ਹੀ ਹਿਮਿਊਨਿਟੀ ਸੰਸਥਾ ਪੰਜਾਬ ਦੇ ਪ੍ਰਧਾਨ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਦੇ ਪਰਿਵਾਰ ਦੇ ਨਾਲ ਕੰਪਨੀ ਨੇ ਧੋਖਾ ਕੀਤਾ ਹੈ। ਸਰਕਾਰ ਨੂੰ ਅਜਿਹੀਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੇਬਰ ਵਿਦੇਸ਼ ਜਾਂਦੀ ਹੈ ਤਾਂ ਉਸ ਦਾ ਲਾਈਫ ਇੰਸ਼ੋਰੈਂਸ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੁਬਈ 'ਚ ਉਨ੍ਹਾਂ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਪਰਿਵਾਰ ਦੀ ਸਮੱਸਿਆ ਨੂੰ ਦੇਖਦੇ ਹੋਏ ਮਦਦ ਲਈ ਹੱਥ ਅੱਗੇ ਵਧਾਇਆ ਹੈ।


ਪਿੰਡ ਦੇ ਸਰਪੰਚ ਸਵਰਣ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ ਅਤੇ ਰਾਜਿੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਬਣਦਾ ਇੰਸ਼ੋਰੈਂਸ ਕੰਪਨੀ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਦੀ ਮਦਦ ਕੀਤੀ ਜਾਵੇ।

shivani attri

This news is Content Editor shivani attri