ਟਾਂਡਾ: ਕੋਲੰਬੀਆ ''ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਵਿਅਕਤੀ ਦੀ ਮੌਤ

12/11/2017 12:34:44 PM

ਟਾਂਡਾ ਉੜਮੁੜ(ਵਰਿੰਦਰ)— ਟਾਂਡਾ ਦੇ ਪਿੰਡ ਬੈਂਸ ਅਵਾਨ ਦੇ 40 ਸਾਲਾ ਪਲਵਿੰਦਰ ਸਿੰਘ ਦੀ ਕੋਲੰਬੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਜਾਣ ਲਈ ਫਲਾਈਟ ਤੋਂ ਇਕਵਾਡੋਰ ਪਹੁੰਚਣ ਦੇ ਬਾਅਦ ਪਲਵਿੰਦਰ ਡੋਂਕੀ ਲਗਾਉਣ (ਲੁਕ-ਲੁਕ ਕੇ ਜਾਣਾ) ਦੇ ਪਹਿਲੇ ਪੜ੍ਹਾਅ 'ਤੇ ਹੀ ਕੋਲੰਬੀਆ ਪਹੁੰਚਿਆ ਸੀ ਅਤੇ ਉਸ ਨੇ ਅਮਰੀਕਾ ਦੇ ਕਈ ਦੇਸ਼ਾਂ ਤੋਂ ਹੁੰਦੇ ਹੋਏ ਉਸ ਨੇ ਅਮਰੀਕਾ ਪਹੁੰਚਣਾ ਸੀ।