ਭਵਾਨੀਗੜ੍ਹ 'ਚ ਵਿਅਕਤੀ ਨੇ ਚੁੱਕਿਆ ਖ਼ੌਫਨਾਕ ਕਦਮ, ਵੀਡੀਓ ਬਣਾ ਕੀਤੀ ਖ਼ੁਦਕੁਸ਼ੀ

03/08/2023 5:56:18 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ ਵਿਖੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਬੁੱਧ ਸਿੰਘ ਵਾਸੀ ਜੋਗਿੰਦਰ ਬਸਤੀ ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਨੂੰ ਲੈ ਕੇ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋਸ਼ ਹੇਠਾਂ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ. ਐੱਸ. ਆਈ. ਸੁਖਦੇਵ ਸਿੰਘ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਕਿਹਾ ਕਿ ਉਸਦਾ ਪਤੀ ਡਾਕਟਰ ਦੀਪ ਸਿੰਗਲਾ ਕੋਲ  ਡਰਾਇਵਰੀ ਕਰਦਾ ਸੀ। ਬੀਤੀ 6 ਤਾਰੀਖ ਨੂੰ ਬੁੱਧ ਰਾਮ ਰੋਜ਼ਾਨਾ ਵਾਂਗ ਸ਼ਾਮ ਨੂੰ ਘਰ ਆ ਗਿਆ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਰਾਤ ਸਾਢੇ ਕੁ 10 ਵਜੇ ਉਸਦਾ ਪਤੀ ਵਿਹੜੇ ਵਿੱਚ ਉਲਟੀਆਂ ਕਰਨ ਲੱਗ ਪਿਆ, ਜਿਸ 'ਚੋਂ ਜ਼ਹਿਰੀਲੀ ਦਵਾਈ ਦੀ ਬਦਬੂ ਆ ਰਹੀ ਸੀ।

ਇਹ ਵੀ ਪੜ੍ਹੋ- ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਅਮਨਾ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਕੀਤਾ ਵੱਡਾ ਕਾਂਡ

ਆਪਣੇ ਪਤੀ ਦੀ ਹਾਲਾਤ ਨੂੰ ਵੇਖ ਉਸ ਨੇ ਆਪਣੇ ਭਾਣਜੇ ਨੂੰ ਬੁਲਾ ਕੇ ਬੁੱਧ ਰਾਮ ਨੂੰ ਉਮੀਦ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਹਾਲਾਤ ਗੰਭੀਰ ਦੱਸਦਿਆਂ ਉਸ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਲਈ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਨੇ ਅੱਗੇ ਦੱਸਿਆ ਕਿ ਉਸਨੇ ਘਰ ਰੱਖੇ ਆਪਣੇ ਪਤੀ ਦੇ ਫੋਨ 'ਚ ਵੀਡੀਓ ਦੇਖੀ, ਜਿਸ ਵਿੱਚ ਉਸਦਾ ਪਤੀ ਕਹਿ ਰਿਹਾ ਹੈ ਕਿ ਬੌਬੀ ਦੇ ਦੋਵੇਂ ਮੁੰਡੇ, ਕਾਲੇ ਪੱਲੇਦਾਰ ਦਾ ਮੁੰਡਾ, ਮਿਸ਼ਰੇ ਪੱਲੇਦਾਰ ਦਾ ਮੁੰਡਾ, ਲਿਬੜੇ ਦਾ ਛੋਟਾ ਮੁੰਡਾ, ਸਿੰਦੇ ਦਾ ਮੁੰਡਾ, ਚਰਨੀ ਪੰਡਤ, ਜਗਦੇਵ ਸਿੰਘ ਬੁੱਟਰ, ਨੰਦ ਆੜਤੀਏ ਦਾ ਮੁੰਡਾ, ਕੌਰੀ ਟਰੱਕ ਵਾਲਾ ਨੇ ਉਸਦੇ ਨਾਲ ਧੱਕਾ ਕੀਤਾ ਹੈ, ਉਹ ਬੇਕਸੂਰ ਹੈ ਤੇ ਉਸਨੂੰ ਇਨਸਾਫ਼ ਦਿਵਾਇਆ ਜਾਵੇ, ਮੈਂ ਦੁਨੀਆ ਤੋਂ ਜਾ ਰਿਹਾ ਹਾਂ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਦੀ ਗੁੰਡਾਗਰਦੀ, ਤੇਲ ਪਵਾਉਣ ’ਤੇ ਨਹੀਂ ਉੱਠੀ ਸੂਈ ਤਾਂ ਕੀਤੀ ਕੁੱਟਮਾਰ, ਦੇਖੋ ਵੀਡੀਓ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸਦੇ ਪਤੀ ਨੇ ਇੱਕ ਪਰਚੀ 'ਤੇ ਵੀ ਉਕਤ ਵਿਅਕਤੀਆਂ ਨੇ ਨਾਂ ਲਿਖ ਕੇ ਦਸਤਖ਼ਤ ਕੀਤੇ ਹਨ। ਏ. ਐੱਸ. ਆਈ.  ਸੁਖਦੇਵ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਮ੍ਰਿਤਕ ਦੀ ਲਾਸ਼ ਸਮੇਤ ਪਰਚੀ ਤੇ ਫੋਨ ਦੀ ਵੀਡੀਓ ਨੂੰ ਕਬਜ਼ੇ 'ਚ ਲੈ ਕੇ ਉਕਤ ਲੋਕਾਂ ਖ਼ਿਲਾਫ਼ ਧਾਰਾ 306 ਆਈ. ਪੀ. ਸੀ.  ਦੇ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਕਿ ਮ੍ਰਿਤਕ ਨੇ ਕਿਹੜੇ ਹਾਲਾਤਾਂ ਕਰਕੇ ਜਾਂ ਕਿਹੜੀ ਗੱਲ ਤੋਂ ਅਜਿਹਾ ਖ਼ੌਫਨਾਕ ਕਦਮ ਚੁੱਕਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto