ਅਣਪਛਾਤੇ ਲੁਟੇਰਿਆਂ ਨੇ ਪ੍ਰਵਾਸੀ ਦੀ ਕੁੱਟਮਾਰ ਕਰਕੇ ਲੁੱਟਿਆ

12/23/2017 6:04:12 PM

ਭੂੰਗਾ/ਹਰਿਆਣਾ (ਭਟੋਆ, ਰਾਜਪੂਤ)— ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਅੱਡਾ ਕੰਗਮਾਈ ਵਿਖੇ 20 ਦਿਨਾਂ ਤੋਂ ਰਹਿ ਰਹੇ ਇਕ ਮੂੰਗਫਲੀ ਵੇਚਣ ਵਾਲੇ ਨੂੰ ਅਣਪਛਾਤੇ ਲੁਟੇਰਿਆਂ ਵੱਲੋਂ ਕੁੱਟਮਾਰ ਕਰਕੇ ਲੁੱਟਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਰਾਮਜੀ ਪ੍ਰਤਾਪ ਪੁੱਤਰ ਚੰਦਰਪਾਲ ਵਾਸੀ ਖਜੂਰਾ ਪੁਖਤਾ ਜ਼ਿਲਾ ਬੰਦਾਯੂ ਯੂ. ਪੀ. ਹਾਲ ਵਾਸੀ ਕੰਗਮਾਈ ਨੇ ਕਿਹਾ ਉਹ ਫੜ੍ਹੀ ਲਗਾ ਕੇ ਮੁੰਗਫਲੀ ਵੇਚਣ ਦਾ ਕੰਮ ਕਰਦਾ ਹੈ ਅਤੇ ਦੁਪਹਿਰ ਕਰੀਬ 2.30 ਵਜੇ 2 ਅਣਪਛਾਤੇ ਨੌਜਵਾਨ ਸਪਲੈਂਡਰ ਮੋਟਸਾਈਕਲ 'ਤੇ ਉਸ ਕੋਲ ਆਏ ਅਤੇ ਕਹਿਣ ਲੱਗੇ ਕਿ ਅਸੀਂ ਤੈਨੂੰ ਸਸਤੀ ਮੂੰਗਫਲੀ ਪਿੰਡ ਟੈਂਟਪਾਲ ਤੋਂ ਖਰੀਦ ਕੇ ਦਿੰਦੇ ਹਾਂ ਅਤੇ ਮੈਂ ਉਨ੍ਹਾਂ 'ਤੇ ਭਰੋਸਾ ਕਰਕੇ ਮੋਟਸਾਈਕਲ ਦੇ ਪਿੱਛੇ ਬੈਠ ਗਿਆ। ਉਹ ਜਦੋਂ ਪਿੰਡ ਟੈਂਟਪਾਲ ਨੇੜੇ ਪਹੁੰਚੇ ਤਾਂ ਉਕਤ ਅਣਪਛਾਤੇ ਵਿਆਕਤੀਆਂ ਨੇ ਮੋਟਰਸਾਈਕਲ ਰੋਕ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ 2400 ਰੁਪਏ ਨਗਦ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੂਚਨਾ ਥਾਣਾ ਹਰਿਆਣਾ ਨੂੰ ਦੇ ਦਿੱਤੀ ਗਈ ਹੈ।