ਚੋਰੀ ਕੀਤੀ ਸਕੂਟਰੀ ਸਮੇਤ ਵਿਅਕਤੀ ਗ੍ਰਿਫ਼ਤਾਰ

05/07/2022 4:48:15 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਇਕ ਚੋਰ ਨੂੰ ਚੋਰੀ ਕੀਤੀ ਗਈ ਸਕੂਟਰੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮੋਹਨ ਲਾਲ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣੀ ਸਕੂਟਰੀ ਆਪਣੇ ਭਤੀਜੇ ਦੇ ਘਰ ਵਿਸ਼ਾਲ ਮੈਗਾ ਮਾਰਟ ਸੰਗਰੂਰ ਕੋਲ ਖੜ੍ਹੀ ਕੀਤੀ ਸੀ। ਜਦੋਂ ਮੈਂ ਸ਼ਾਮ 4 ਵਜੇ ਆਇਆ ਤਾਂ ਉੱਥੋਂ ਸਕੂਟਰੀ ਗਾਇਬ ਸੀ।

ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਇਹ ਸਕੂਟਰੀ ਸੋਨੂੰ ਵਾਸੀ ਸੰਗਰੂਰ ਨੇ ਚੋਰੀ ਕੀਤੀ ਹੈ। ਮੁੱਦਈ ਦੇ ਬਿਆਨਾਂ ਦੇ ਆਧਾਰ ਤੇ ਸੋਨੂੰ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਚੋਰੀ ਕੀਤੀ ਗਈ ਸਕੂਟਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
                           
 

Babita

This news is Content Editor Babita