ਪੁਲਸ ਪਾਰਟੀ ''ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਲੱਖਾਂ ਸਿਧਾਣਾ ਸਣੇ ਦਰਜਨਾਂ ਖਿਲਾਫ ਪਰਚਾ

05/09/2019 12:33:00 PM

ਲੰਬੀ/ਮਲੋਟ (ਜੁਨੇਜਾ) - 8 ਮਈ ਨੂੰ ਸਿੱਖ ਜਥੇਬੰਦੀਆਂ ਨਾਲ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣ ਪੁੱਜੇ ਲੱਖਾ ਸਿਧਾਣਾ ਤੇ ਉਸਦੇ ਦਰਜਨਾਂ ਸਾਥੀਆਂ ਖਿਲਾਫ ਲੰਬੀ ਪੁਲਸ ਨੇ ਨਾਕੇ 'ਤੇ ਖੜੀ ਪੁਲਸ ਪਾਰਟੀ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਇਰਾਦਾ ਕਤਲ ਕਰਨ 'ਤੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਵਲੋਂ ਦਰਜ ਐੱਫ. ਆਈ. ਆਰ ਅਨੁਸਾਰ ਲੰਬੀ ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਬਿਕਰਮਜੀਤ ਸਿੰਘ ਪੁਲਸ ਪਾਰਟੀ ਸਣੇ ਗੱਗੜ ਰੋਡ ਪਿੰਡ ਬਾਦਲ ਵਿਖੇ ਅਮਨ ਕਾਨੂੰਨ ਦੀ ਕਾਇਮੀ ਲਈ ਨਾਕਾਬੰਦੀ 'ਤੇ ਤਾਇਨਾਤ ਸਨ।

ਇਸ ਦੌਰਾਨ ਗੱਡੀਆਂ ਦਾ ਇਕ ਕਾਫਲਾ, ਜਿਸ ਅਗਵਾਈ ਕਰ ਰਹੀ  ਕਾਲੀ ਸਕਾਰਪੀਓ, ਜਿਸ 'ਚ ਲੱਖਾ ਸਿਧਾਣਾ ਅਤੇ ਉਸਦੇ 8-10 ਸਾਥੀ ਕਰ ਰਹੇ ਹਨ, ਜਿਨ੍ਹਾਂ ਦੇ ਹੱਥਾਂ 'ਚ ਕਿਰਪਾਨਾਂ ਅਤੇ ਬਰਛੇ ਫੜੇ ਸਨ। ਇਸ ਤੋਂ ਇਲਾਵਾ ਗੱਡੀਆਂ ਦਾ ਇਕ ਹੋਰ ਕਾਫਲਾ ਜਿਨ੍ਹਾਂ 'ਚ ਇਨ੍ਹਾਂ ਦੇ ਨਾਲ 60-70 ਹੋਰ ਸਾਥੀ ਸਨ, ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੱਖਾ ਸਿਧਾਨਾ ਨੇ ਗੱਡੀ ਪਿੱਛੇ ਕਰਕੇ ਪੁਲਸ ਪਾਰਟੀ 'ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਵਲੋਂ ਲਾਏ ਗਏ ਬੈਰੀਕਾਟਾਂ ਨੂੰ ਤੋੜ ਕੇ ਉਨ੍ਹਾਂ ਪੁਲਸ 'ਤੇ ਹਮਲਾ ਕਰ ਦਿੱਤਾ, ਜਿਸ ਦੇ ਤਹਿਤ ਲੰਬੀ ਪੁਲਸ ਨੇ ਲੱਖਾ ਸਿਧਾਨਾ ਅਤੇ ਉਸਦੇ 60-70 ਅਣਪਛਾਤੇ ਸਾਥੀਆਂ ਵਿਰੁੱਧ ਧਾਰਾ 3017,188,353,186,323,148,149 ਅਤੇ ਅਸਲਾ ਐਕਟ 25 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

rajwinder kaur

This news is Content Editor rajwinder kaur