ਇੰਗਲੈਂਡ 'ਚ ਓਲੰਪੀਆਡ 'ਚ ਮੈਡਲ ਜਿੱਤਣ ਵਾਲੀ ਮਲਿਕਾ ਦਾ ਜਲੰਧਰ 'ਚ ਸ਼ਾਨਦਾਰ ਸੁਆਗਤ (ਵੀਡੀਓ)

07/19/2018 3:03:51 PM

ਜਲੰਧਰ (ਸੋਨੂੰ)— ਇੰਗਲੈਂਡ ਦੇ ਮੈਨਚੈਸਟਰ 'ਚ ਆਯੋਜਿਤ ਐੱਫ. ਆਈ. ਡੀ. ਆਈ. ਡੈੱਫ ਬਲਿਟਜ਼ ਓਲੰਪੀਆਡ 'ਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਬੋਲਣ ਤੋਂ ਅਸਮਰੱਥ ਮਲਿਕਾ ਹਾਂਡਾ ਅੱਜ ਜਲੰਧਰ ਆਪਣੇ ਘਰ ਪਹੁੰਚ ਗਈ ਹੈ। ਉਸ ਨੇ ਮੁਬਾਕਲੇ 'ਚ ਸਿਲਵਰ ਮੈਡਲ ਹਾਸਲ ਕੀਤਾ ਹੈ। ਮੁਕਾਬਲੇ ਦੌਰਾਨ ਮਲਿਕਾ ਨੇ 11 ਰਾਊਂਡ 'ਚ 5.5 ਦੇ ਰਨ ਬਣਾ ਕੇ ਚੈੱਕ ਗਣਰਾਜ ਦੀ ਰਿਵੋਵਾ ਅੰਨਾ ਨੂੰ ਹਰਾਇਆ। ਮੁਕਾਬਲੇ 'ਚ ਦੁਨੀਆ ਭਰ ਤੋਂ ਕੁੱਲ 64 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਮਲਿਕਾ ਨੇ ਸਿਲਵਰ ਮੈਡਲ ਹਾਸਲ ਕਰਦੇ ਹੀ ਆਪਣੀ ਰੇਟਿੰਗ 'ਚ 27 ਪੁਆਇੰਟ ਦੀ ਵਾਧਾ ਕਰਦੇ ਹੋਏ 1291 ਪੁਆਇੰਟ ਬਣਾ ਲਏ ਹਨ। 
ਮਲਿਕਾ ਦੀ ਅਚੀਵਮੈਂਟ 
ਮਲਿਕਾ ਨੇ 2015 'ਚ ਹੋਈ ਏਸ਼ੀਅਨ ਵੁਮੈਨ ਓਪਨ ਬਲਿਟਜ਼ ਚੈਂਪੀਅਨਸ਼ਿਪ 'ਚ ਗੋਲਡ ਅਤੇ ਸਿਲਵਰ ਜਿੱਤਿਆ ਸੀ। ਇਸ ਦੇ ਬਾਅਦ 2016 'ਚ ਵਰਲਡ ਓਪਨ ਡੀਫ 'ਚ ਉਸ ਨੇ ਗੋਲਡ ਅਤੇ ਬਿਲਟਜ਼ 'ਚ ਸਿਲਵਰ ਜਿੱਤਿਆ ਸੀ। ਇਸੇ ਸਾਲ ਉਹ ਵਰਲਡ ਚੈਂਪੀਅਨ ਵੀ ਬਣੀ। 2017 'ਚ ਉਸ ਨੂੰ ਏਸ਼ੀਅਨ ਡਿਸੇਬਲਡ ਚੈਂਪੀਅਨਸ਼ਿਪ 'ਚ ਸਿਵਲਰ ਮੈਡਲ ਮਿਲਿਆ।