ਪੰਜਾਬ ਪੁਲਸ ਦੀ ਵੈੱਬ ਸਾਈਟ ’ਚ ਆਈ ਖਰਾਬੀ, ਪਿਛਲੇ ਕਈ ਦਿਨਾਂ ਤੋਂ ਬੰਦ

08/08/2023 1:28:48 PM

ਚੰਡੀਗੜ੍ਹ : ਪੰਜਾਬ ਪੁਲਸ ਦੀ ਵੈੱਬਸਾਈਟ ਪਿਛਲੇ 6 ਦਿਨਾਂ ਤੋਂ ਡਾਊਨ ਹੈ। ਵਿਭਾਗ ਦੀ ਅਧਿਕਾਰਤ ਵੈੱਬਸਾਈਟ 2 ਅਗਸਤ ਤੋਂ ਬੰਦ ਹੈ। ਜ਼ਿਲ੍ਹਾ ਪੁਲਸ ਦਫ਼ਤਰਾਂ ਦੀਆਂ ਵੈੱਬਸਾਈਟਾਂ ਨੇ ਵੀ ਸ਼ਨੀਵਾਰ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਨ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਐੱਸ. ਐੱਸ. ਐੱਲ. (ਸੁਰੱਖਿਅਤ ਸਾਕਟ ਲੇਅਰ) ਸਰਟੀਫਿਕੇਟ ਹੈ, ਜਿਸ ਦਾ ਨਵੀਨੀਕਰਨ ਨਹੀਂ ਹੋਇਆ ਹੈ ਅਤੇ ਤਕਨੀਕੀ ਨੁਕਸ ਆ ਗਿਆ ਹੈ। ਪੰਜਾਬ ਪੁਲਸ ਵਿਭਾਗ ਵੱਲੋਂ ਡਿਜੀਟਲ ਪ੍ਰਣਾਲੀ ਅਪਣਾਉਣ ਅਤੇ ਘਰ ਬੈਠੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਵੈੱਬਸਾਈਟ ਬੰਦ ਹੋਣ ਕਾਰਨ ਲੋਕਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਪਾਸਪੋਰਟ ਵੈਰੀਫਿਕੇਸ਼ਨ ਵਿਚ ਵੀ ਸਮੱਸਿਆ ਆ ਰਹੀ ਹੈ। ਲੋਕ ਆਪਣੀਆਂ ਸ਼ਿਕਾਇਤਾਂ ਦਾ ਸਟੇਟਸ ਚੈੱਕ ਵੀ ਨਹੀਂ ਕਰ ਪਾ ਰਹੇ ਹਨ। ਇਸ ਤੋਂ ਇਲਾਵਾ ਆਨਲਾਈਨ ਸ਼ਿਕਾਇਤਾਂ ਦਰਜ ਕਰਵਾਉਣ ਵਿਚ ਵੀ ਦਿੱਕਤ ਆ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰੀ ਰਿਹਾਇਸ਼ ’ਚ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ, ਜਦੋਂ ਸੁਸਾਈਡ ਨੋਟ ਪੜ੍ਹਿਆ ਤਾਂ ਉਡੇ ਹੋਸ਼

ਕੀ ਬੋਲੇ ਏ. ਡੀ. ਜੀ. ਪੀ. 

ਇਸ ਦੇ ਨਾਲ ਹੀ ਐੱਸ. ਐੱਸ. ਐੱਲ. ਸਰਟੀਫਿਕੇਟ ਨਾ ਸਿਰਫ਼ ਵੈੱਬਸਾਈਟਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਹਨ, ਸਗੋਂ ਪੰਜਾਬ ਪੁਲਸ ਵਿਭਾਗ ਦੇ ਡਿਜੀਟਲ ਬੁਨਿਆਦੀ ਢਾਂਚੇ ਅਤੇ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਦਾ ਕਿਹਣਾ ਹੈ ਕਿ ਇਸ ਤਕਨੀਕੀ ਤੌਰ ’ਤੇ ਤਰੱਕੀ ਦੇ ਯੁੱਗ ਵਿਚ ਸਰਕਾਰੀ ਵਿਭਾਗਾਂ ਨੂੰ ਆਪਣੇ ਡਿਜੀਟਲ ਪਲੇਟਫਾਰਮਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਨੂੰ ਪਹਿਲ ਦੇਣੀ ਜ਼ਰੂਰੀ ਹੈ। ਐੱਸ.ਐੱਸ.ਐੱਲ ਸਰਟੀਫਿਕੇਟ ਆਦਿ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏਡੀਜੀਪੀ, ਟੈਕਨੀਕਲ ਸਰਵਿਸਿਜ਼) ਰਾਮ ਸਿੰਘ ਨੇ ਕਿਹਾ ਕਿ ਕੁਝ ਤਕਨੀਕੀ ਖ਼ਰਾਬੀ ਹੋ ਸਕਦੀ ਹੈ ਪਰ ਉਹ ਇਸ ਮੁੱਦੇ ਦੀ ਜਾਂਚ ਕਰਨਗੇ ਅਤੇ ਇਸ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਸੁਨਾਮ ’ਚ ਭਰੇ ਬਾਜ਼ਾਰ ਗੰਡਾਸੇ ਨਾਲ ਵੱਢੀ ਪਤਨੀ, ਵਾਰਦਾਤ ਦੇਖ ਕੰਬ ਗਏ ਲੋਕਾਂ ਦੇ ਦਿਲ

ਕੀ ਹੈ ਐੱਸ. ਐੱਸ. ਐੱਲ. ਸਰਟੀਫਿਕੇਟ

ਐੱਸ. ਐੱਸ. ਐੱਲ. (ਸੁਰੱਖਿਅਤ ਸਾਕਟ ਲੇਅਰ) ਸਰਟੀਫਿਕੇਟ ਇਕ ਡਿਜੀਟਲ ਸਰਟੀਫਿਕੇਟ ਹੁੰਦਾ ਹੈ ਜੋ ਇਕ ਵੈਬਸਾਈਟ ਦੀ ਪਛਾਣ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਇਕ ਐਨਕ੍ਰਿਪਟਡ ਕਨੈਕਸ਼ਨ ਨੂੰ ਸਮਰੱਥ ਬਣਾਉਂਦਾ ਹੈ। ਇਹ ਇਕ ਸੁਰੱਖਿਆ ਪ੍ਰੋਟੋਕੋਲ ਹੈ, ਜੋ ਵੈੱਬ ਸਰਵਰ ਅਤੇ ਵੈੱਬ ਬ੍ਰਾਊਜ਼ਰ ਵਿਚਕਾਰ ਇਕ ਏਨਕ੍ਰਿਪਟਡ ਲਿੰਕ ਬਣਾਉਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਜ਼ੁਰਗਾਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh