ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ 'ਉਮੀਦ ਦੇ ਬੰਦੇ'

05/12/2020 2:39:27 PM

ਹਰਪ੍ਰੀਤ ਸਿੰਘ ਕਾਹਲੋਂ

"ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਲੋੜਵੰਦਾਂ ਨੂੰ ਲੰਗਰ ਖਵਾਉਣਾ ਸਵਾਬ ਦਾ ਕੰਮ ਹੁੰਦਾ ਹੈ। ਇਹ ਅੱਲ੍ਹਾ ਦਾ ਹੁਕਮ ਹੈ। ਇਹੋ ਸਾਡਾ ਅਕੀਦਾ ਹੈ।"

ਮਲੇਰਕੋਟਲਾ ਦੇ ਮੂਬੀਨ ਫਾਰੂਕੀ ਹਜ਼ਾਰਾਂ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹਨ, ਜਿਹੜੇ ਇਨਸਾਨੀਅਤ ਅਤੇ ਇਨਸਾਫ ਲਈ ਆ ਖੜ੍ਹਦੇ ਹਨ। 

ਕੋਰੋਨਾ ਸੰਕਟ ਦੇ ਇਸ ਭਾਰੀ ਸਮੇਂ ਵਿਚ ਮਾਲੇਰਕੋਟਲਾ ਵਿਖੇ ਮੂਬੀਨ ਅਤੇ ਉਨ੍ਹਾਂ ਦੀ ਮੁਸਲਿਮ ਫੈਡਰੇਸ਼ਨ ਪੰਜਾਬ ਵਲੋਂ ਰੋਜ਼ਾਨਾ 500 ਜਣਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਲੰਗਰ ਦੇ ਨਾਲ-ਨਾਲ ਲੋੜਵੰਦਾਂ ਲਈ ਰਾਸ਼ਨ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਮੁਸਲਿਮ ਫੈਡਰੇਸ਼ਨ ਪੰਜਾਬ 100 ਜਣਿਆਂ ਦੀ ਜਥੇਬੰਦੀ ਹੈ, ਜਿਸ ਵਿਚ ਪੰਜਾਬ ਭਰ ਤੋਂ ਸੈਂਕੜੇ ਨੌਜਵਾਨ ਬਤੌਰ ਵਲੰਟੀਅਰ ਜੁੜੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਇਸ ਸਮੇਂ ਸੇਵਾ ਦਾ ਕਾਰਜ ਇਕੱਲਾ ਮਲੇਰਕੋਟਲੇ ਹੀ ਨਹੀਂ ਸਗੋਂ ਅੰਮ੍ਰਿਤਸਰ ਪਟਿਆਲਾ ਸਮੇਤ ਪੰਜਾਬ ਭਰ ਵਿਚ ਜ਼ਰੂਰਤਮੰਦ ਥਾਵਾਂ ’ਤੇ ਵਿੱਢਿਆ ਹੋਇਆ ਹੈ।

ਮੁਬੀਨ ਫਾਰੂਕੀ ਦੱਸਦੇ ਹਨ ਕਿ ਇਨਸਾਨ ਹੋਣ ਨਾਤੇ ਦੂਜੇ ਇਨਸਾਨ ਦੀ ਫਿਕਰ ਕਰਨਾ ਇਨਸਾਨੀਅਤ ਹੈ ਅਤੇ ਇਹ ਸਮਾਂ ਇਕ ਜੁੱਟ ਹੋ ਇਖਲਾਕ ਨੂੰ ਹੌਂਸਲਾ ਵੰਡਣ ਦਾ ਸਮਾਂ ਹੈ। 

ਮਲੇਰਕੋਟਲਾ ਵਿਖੇ ਕੋਰੋਨਾ ਸੰਕਟ ਦੇ ਸਮੇਂ ਵਰਤਾਇਆ ਜਾ ਰਿਹਾ ਇਹ ਲੰਗਰ ਅੱਜ ਤੋਂ ਡੇਢ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। 2015 ਦੇ ਆਖ਼ਰੀ ਮਹੀਨਿਆਂ ਵਿੱਚ ਮੂਬੀਨ ਅਤੇ ਮੁਸਲਿਮ ਸਮਾਜ ਦੇ ਨੌਜਵਾਨ ਮੁੰਡਿਆਂ ਨੇ ਮਿਲਕੇ ਮੁਸਲਿਮ ਫੈਡਰੇਸ਼ਨ ਪੰਜਾਬ ਦੀ ਨੀਂਹ ਰੱਖੀ ਸੀ। ਇਸ ਲਈ ਉਨ੍ਹਾਂ ਲੋੜਵੰਦਾਂ ਨੂੰ ਭੋਜਨ ਛਕਾਉਣ ਦਾ ਧਿਆਨ ਰੱਖਦਿਆਂ ਮਾਲੇਰਕੋਟਲੇ ਰੇਲਵੇ ਸਟੇਸ਼ਨ ਦੇ ਕੋਲ ਮੁਸਲਿਮ ਸਫਾਰਤਖਾਨਾ ਵਿਖੇ ਦਸਤਰਖ਼ਾਨ ਬਣਾਇਆ। 

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਚੀਨ 'ਚ ਮੁੜ ਵੱਜੀ ਖਤਰੇ ਦੀ ਘੰਟੀ, ਬਿਨਾਂ ਲੱਛਣ ਵਾਲੇ ਮਾਮਲੇ ਆ ਰਹੇ ਨੇ ਸਾਹਮਣੇ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)

16 ਮਾਰਚ 2019 ਤੋਂ ਇੱਥੋਂ ਲਗਾਤਾਰ 300 ਜਣਿਆਂ ਦਾ ਲੰਗਰ ਰੋਜ਼ਾਨਾ ਸਿਵਲ ਹਸਪਤਾਲ ਮਲੇਰਕੋਟਲਾ ਵਰਤਾਇਆ ਜਾਂਦਾ ਹੈ। ਮੁਬੀਨ ਫਾਰੂਕੀ ਕਹਿੰਦੇ ਨੇ ਕਿ ਕੋਰੋਨਾ ਦੇ ਸਮੇਂ ਤਾਲਾਬੰਦੀ ਨੂੰ ਧਿਆਨ ਵਿਚ ਰੱਖਦਿਆਂ ਫਿਲਹਾਲ ਇਹ ਲੰਗਰ ਸਿਵਲ ਹਸਪਤਾਲ ਨਾ ਵਰਤਾ ਕੇ ਪੂਰੇ ਮਲੇਰਕੋਟਲੇ ਵਿਚ ਵੰਡਿਆ ਜਾ ਰਿਹਾ ਹੈ।

ਮੁਸਲਿਮ ਫੈਡਰੇਸ਼ਨ ਪੰਜਾਬ ਨੇ ਭਾਈਚਾਰੇ ਦੀ ਮਿਸਾਲ ਪੇਸ਼ ਕਰਦਿਆਂ ਦੂਜੀਆਂ ਸੰਸਥਾਵਾਂ ਦੇ ਨਾਲ ਮਿਲਕੇ ਸੇਵਾ ਕਰਨ ਦੀ ਰਵਾਇਤ ਵੀ ਪੇਸ਼ ਕੀਤੀ ਹੈ। ਮੁਬੀਨ ਫਾਰੂਕੀ ਦੱਸਦੇ ਨੇ ਕਿ ਕੇਰਲਾ ਵਿਖੇ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੀ ਸੰਸਥਾ ਨੇ ਖਾਲਸਾ ਏਡ ਨਾਲ ਮਿਲਕੇ ਸੇਵਾ ਕਾਰਜ ਕੀਤੇ ਸਨ। ਮੁਬੀਨ ਮੁਤਾਬਕ ਇਹ ਗੱਲ ਕੋਈ ਖਾਸ ਨਹੀਂ ਹੈ ਇਹ ਤਾਂ ਪੰਜਾਬ ਦੇ ਸਾਂਝੀਵਾਲਤਾ ਸੱਭਿਆਚਾਰ ਦਾ ਆਮ ਸੁਭਾਅ ਹੈ ਜੋ ਸਾਨੂੰ ਗੁੜ੍ਹਤੀ ਵਿਚ ਮਿਲਿਆ ਹੈ। 

ਮੂਬੀਨ ਕਹਿੰਦੇ ਹਨ ਕਿ ਧਰਮਾਂ ਦੀ ਇਹ ਖੂਬਸੂਰਤੀ ਹੈ ਕਿ ਸਾਨੂੰ ਭੁੱਖਿਆਂ ਨੂੰ ਲੰਗਰ ਛਕਾਉਣ ਦਾ ਅਰਥ ਸਵਾਬ ਦੱਸਿਆ ਗਿਆ ਹੈ ਅਤੇ ਸਿੱਖੀ ਵਿਚ ਵੀ ਅਜਿਹੇ ਲੰਗਰ ਇਕ ਸੰਗਤ ਬਣਕੇ ਪੰਗਤ ’ਚ ਛੱਕਦਿਆਂ ਵੱਡੀ ਮਿਸਾਲ ਬਣ ਜਾਂਦਾ ਹੈ। 

ਮੁਸਲਿਮ ਫੈੱਡਰੇਸ਼ਨ ਪੰਜਾਬ ਭਾਰਤੀ ਸਿਹਤ ਮਹਿਕਮੇ ਆਯੂਸ਼ ਦੀਆਂ ਹਦਾਇਤਾਂ ਮੁਤਾਬਕ ਹੋਮਿਓਪੈਥੀ ਦਵਾਈਆਂ ਵੀ ਲੋਕਾਂ ਵਿਚ ਵੰਡ ਰਹੀ ਹੈ। ਪਿਛਲੇ ਦੋ ਮਹੀਨਿਆਂ ਵਿਚ ਕੋਰੋਨਾ ਸੰਕਟ ਦੇ ਭਾਰੀ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਮੁਸਲਿਮ ਫੈੱਡਰੇਸ਼ਨ ਪੰਜਾਬ ਨੇ ਸੇਵਾ ਦੀ ਸਾਰਥਕ ਮਿਸਾਲ ਪੇਸ਼ ਕੀਤੀ ਹੈ।

ਪੜ੍ਹੋ ਇਹ ਵੀ ਖਬਰ - ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ?

ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’

ਮੂਬੀਨ ਫਾਰੂਕੀ   
ਐਡਵੋਕੇਟ ਮੂਬੀਨ ਫਾਰੂਕੀ 2018 ਦੇ ਮਸ਼ਹੂਰ ਚਰਚਿਤ ਕਠੂਆ ਜਬਰ-ਜ਼ਨਾਹ ਕੇਸ ਵਿਚ ਬੱਚੀ ਦੇ ਮਾਪਿਆਂ ਦੇ ਪੱਖ ਤੋਂ ਕੇਸ ਲੜਨ ਵਾਲੇ ਵਕੀਲ ਸਨ। ਇਸ ਕੇਸ ਵਿਚ ਸੌ ਤੋਂ ਵੱਧ ਤਾਰੀਖ਼ਾਂ ਦਰਮਿਆਨ ਕੇਸ ਨੂੰ ਪੇਸ਼ ਕਰ ਰਹੀ ਵਕੀਲ ਦੀਪਿਕਾ ਰਾਜਾਵਤ ਸਿਰਫ ਦੋ ਵਾਰ ਹਾਜ਼ਰ ਹੋਈ ਸੀ, ਜਿਸ ਤੋਂ ਬਾਅਦ ਮਾਪਿਆਂ ਨੇ ਆਪਣੇ ਕੇਸ ਦੀ ਅਗਵਾਈ ਐਡਵੋਕੇਟ ਮੂਬੀਨ ਫਾਰੂਕੀ ਨੂੰ ਸੌਂਪ ਦਿੱਤਾ ਸੀ। ਮੁਬੀਨ ਫਾਰੂਕੀ ਨੂੰ ਜਦੋਂ ਮੈਂ ਪੁੱਛਦਾ ਹਾਂ ਕਿ ਇਨਸਾਨੀਅਤ ਦੇ ਅਜਿਹੇ ਉੱਚੇ ਕਾਰਜਾਂ ਨੂੰ ਸੇਵਾ ਵਿਚ ਲਿਆਉਣ ਲਈ ਊਰਜਾ ਕਿੱਥੋਂ ਮਿਲਦੀ ਹੈ ਤਾਂ ਮੁਬੀਨ ਜਵਾਬ ਦਿੰਦੇ ਹਨ ਕਿ ਅੱਲ੍ਹਾ ਦਾ ਰਾਹ ਇਹੋ ਹੈ ਅਤੇ ਮਲੇਰਕੋਟਲਾ ਦੀ ਧਰਤੀ ਨੂੰ ਬਖਸ਼ਿਸ਼ ਹੈ ਕਿ ਇਹ ਸਦਾ ਇਨਸਾਨੀਅਤ ਦੇ ਹੱਕ ਵਿਚ ਨਾਅਰਾ ਮਾਰਦੀ ਹੈ।

ਪੜ੍ਹੋ ਇਹ ਵੀ ਖਬਰ - ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ‘ਜਿਮੀਕੰਦ’, ਬਲੱਡ ਸੈੱਲਸ ਨੂੰ ਵਧਾਉਣ ਦਾ ਵੀ ਕਰੇ ਕੰਮ

rajwinder kaur

This news is Content Editor rajwinder kaur