ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

10/24/2018 8:56:31 PM

ਕੁਆਲਾਲੰਪੁਰ/ਜਲੰਧਰ,(ਸੋਨੂੰ)— ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਸ਼ਹਿਰ ਬੁਲੋਹ ਸੁਵੇਗ 'ਚ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਲੰਧਰ 'ਚ ਆਦਮਪੁਰ ਦੇ ਪਿੰਡ ਚੋਮੇ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗੁਲਵਿੰਦਰ ਸਿੰਘ ਦੀ ਕੌਲਾਮਪੁਰ ਦੇ ਸ਼ਹਿਰ ਬੁਲੋਹ ਸੁਵੇਗ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਦੱਸ ਦਈਏ ਕਿ ਗੁਲਵਿੰਦਰ 2014 ਤੋਂ ਕੰਮ ਕਾਜ ਦੇ ਸਿਲਸਿਲੇ 'ਚ ਮਲੇਸ਼ੀਆ ਗਿਆ ਸੀ।