ਡੇਂਗੂ ਤੇ ਮਲੇਰੀਆ ਸਬੰਧੀ ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ

11/10/2017 12:33:59 PM

ਝਬਾਲ (ਲਾਲੂਘੁੰਮਣ, ਬਖਤਾਵਰ, ਭਾਟੀਆ) - ਡੇਂਗੂ ਅਤੇ ਮਲੇਰੀਆ ਲਾਰਵਿਆਂ ਤੋਂ ਪੈਦਾ ਹੋਣ ਵਾਲੇ ਮੱਛਰ ਹਨ ਅਤੇ ਇਨ੍ਹਾਂ ਤੋਂ ਬਚਾਅ ਲਈ ਜਿਥੇ ਸਿਹਤ ਵਿਭਾਗ ਵਲੋਂ ਵੱਡੀਆਂ ਮੁਹਿੰਮਾਂ ਚਲਾਈਆਂ ਗਈਆਂ ਹਨ ਉਥੇ ਹੀ ਡੇਂਗੂ ਦੇ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਮੁਫਤ ਅਤੇ ਢੁੱਕਵੇਂ ਪ੍ਰਬੰਧ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ ਹਨ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਸੀ. ਐੱਚ. ਸੀ. ਝਬਾਲ ਡਾ. ਕਰਮਵੀਰ ਭਾਰਤੀ ਨੇ ਡੇਂਗੂ ਅਤੇ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰਵਾਨਾ ਕੀਤੀ ਗਈ ਲੋਕ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦਿਆਂ ਕੀਤਾ। ਐੱਸ. ਐੱਮ. ਓ. ਡਾ. ਭਾਰਤੀ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਬਿਮਾਰੀ ਤੋਂ ਬਚਾਓ ਲਈ ਸੀ. ਐੱਚ. ਸੀ. ਝਬਾਲ ਤੋਂ ਸਿਹਤ ਵਿਭਾਗ ਦੀਆਂ 5 ਟੀਮਾਂ ਦਾ ਗਠਨ ਸੁਪਰਵਿਜਨ ਸਲਵਿੰਦਰ ਸਿੰਘ, ਗਗਨਜੀਤ ਸਿੰਘ, ਕੰਵਲਬਲਰਾਮ ਸਿੰਘ, ਅਰਵਿੰਦਰਪਾਲ ਸਿੰਘ ਅਤੇ ਰਾਮ ਰਛਪਾਲ ਧਵਨ ਦੀ ਅਗਵਾਈ 'ਚ ਕੀਤਾ ਗਿਆ ਹੈ ਜੋ ਟੀਮਾਂ ਅੱਡਾ ਝਬਾਲ ਦੇ ਏਰੀਏ ਨੂੰ 5 ਜੋਨਾਂ 'ਚ ਵੰਡ ਕੇ ਸਾਰੇ ਅੱਡੇ ਦੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਜਾਣੂ ਕਰਵਾ ਰਹੀਆਂ ਹਨ। ਟੀਮ ਦੇ ਆਗੂ ਰਾਮ ਰਛਪਾਲ ਧਵਨ ਨੇ ਦੱਸਿਆ ਕਿ ਮਲੇਰੀਏ ਬੁਖਾਰ ਤੋਂ ਬਚਣ ਲਈ ਲੋਕਾਂ ਨੂੰ ਆਪਣੀਆਂ ਫਰਿਜਾਂ, ਕੂਲਰ, ਪਾਣੀ ਵਾਲੀਆਂ ਟੈਂਕੀਆਂ ਅਤੇ ਘਰਾਂ ਦੀਆਂ ਛੱਤਾਂ 'ਤੇ ਫਾਲਤੂ ਪਏ ਸਮਾਨ ਸਮੇਤ ਖੜੇ ਪਾਣੀ, ਗਮਲਿਆਂ ਆਦਿ ਦੀ ਸਾਫ-ਸਫਾਈ ਕਰਨੀ ਬੇਹੱਦ ਜ਼ਰੂਰੀ ਹੈ। ਧਵਨ ਨੇ ਦੱਸਿਆ ਕਿ ਇਸੇ ਤਰਾਂ ਡੇਂਗੂ ਤੋਂ ਬਚਣ ਲਈ ਘਰਾਂ 'ਚ ਸਾਫ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਡੇਂਗੂ ਦਾ ਲਾਰਵਾ ਸਾਫ ਖੜੇ ਪਾਣੀ ਤੋਂ ਪੈਦਾ ਹੁੰਦਾ ਹੈ। ਇਸ ਮੌਕੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਨਾਮੂਨੇ ਵੀ ਲਏ ਗਏ ਅਤੇ ਟੈਸਟ ਲਈ ਸੀਲਡਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਵਿਚ ਪਰਦੀਪ ਸਿੰਘ, ਰੁਬਿੰਦਰ ਸਿੰਘ, ਬਲਦੇਵ ਸਿੰਘ, ਅਮਦੀਪ ਸਿੰਘ, ਦਿਲਬਾਗ ਸਿੰਘ,ਕੰਵਲਜੀਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਪੰਡੋਰੀ, ਮਨਜਿੰਦਰ ਸਿੰਘ ਆਦਿ ਮੌਜੂਦ ਸਨ।