ਮੋਬਾਇਲ ਵਿੰਗ ਦੀ ਵੱਡੀ ਕਾਰਵਾਈ ’ਚ ਰੇਲਵੇ ਸਟੇਸ਼ਨ ਤੋਂ 57 ਨਗ ਜ਼ਬਤ, ਚੰਗਾ ਮਾਲੀਆ ਮਿਲਣ ਦੀ ਉਮੀਦ

09/21/2023 1:41:57 AM

ਲੁਧਿਆਣਾ (ਜ.ਬ.)- ਸਟੇਟ ਜੀ. ਐੱਸ. ਟੀ. ਵਿਭਾਗ ਨੇ ਮੋਬਾਇਲ ਵਿੰਗ ਵੱਲੋਂ ਬੁੱਧਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਤੋਂ 57 ਨਗ ਮਾਲ ਦੇ ਫੜੇ ਗਏ। ਦੱਸ ਦਿੱਤਾ ਜਾਵੇ ਕਿ ਇਹ ਨਗ ਬਿਨਾਂ ਬਿੱਲ ਅਤੇ ਪਰਚੀ ਦੇ ਸਨ, ਜਿਸ ਦੀ ਅੱਗੇ ਵੈਰੀਫਿਕੇਸ਼ਨ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਇਹ ਕਾਰਵਾਈ ਸਵੇਰੇ ਲਗਭਗ 6 ਵਜੇ ਕੀਤੀ ਗਈ, ਜਿਸ ਵਿਚ ਮੁੱਖ ਰੂਪ ਨਾਲ ਸਟੇਟ ਟੈਕਸ ਅਫਸਰ ਗੁਰਦੀਪ ਸਿੰਘ ਅਤੇ ਇੰਸਪੈਕਟਰ ਮੌਕੇ ’ਤੇ ਹਾਜ਼ਰ ਰਹੇ, ਜਿਨ੍ਹਾਂ ਨੇ 11 ਨਗ ਫੜੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਗਾਂ ’ਚ ਪਾਨ ਮਸਾਲਾ ਅਤੇ ਜਰਦਾ ਹੈ।ਸੂਤਰਾਂ ਮੁਤਾਬਕ ਇਹ ਨਗ ਆਗਰਾ ਐਕਸਪ੍ਰੈੱਸ ਰਾਹੀਂ ਲੁਧਿਆਣਾ ਲਿਆਂਦੇ ਜਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੇਲ ਇੰਜਣ ਲੀਹੋਂ ਲੱਥਿਆ, ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ

ਸ਼ਾਮ ਨੂੰ ਇਕ ਹੋਰ ਕਾਰਵਾਈ ਕਰਦੇ ਹੋਏ ਅਸਿਸਟੈਂਟ ਕਮਿਸ਼ਨਰ ਮੋਬਾਇਲ ਵਿੰਗ ਵਿਨੋਦ ਪਾਹੂਜਾ ਖੁਦ ਹਾਜ਼ਰ ਰਹੇ, ਜਿਨ੍ਹਾਂ ਦੇ ਨਾਲ ਸਟੇਟ ਟੈਕਸ ਅਫਸਰ ਅਵਨੀਤ ਭੋਗਲ ਅਤੇ ਇੰਸਪੈਕਟਰ ਸ਼ਾਮਲ ਰਹੇ, ਜਿਨ੍ਹਾਂ ਨੇ ਟਰੇਨ ਨੰ. 22479 ਸਰਬੱਤ ਦਾ ਭਲਾ ਐਕਸਪ੍ਰੈੱਸ ਤੋਂ 46 ਨਗ ਫੜੇ, ਜਿਸ ਵਿਚ ਮਿਕਸ ਗੁਡਸ ਹੋਣ ਦਾ ਅੰਦਾਜ਼ਾ ਹੈ।

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਤ ਮਾਲ ਦੀ ਫਿਜ਼ੀਕਲ ਵੈਰੀਫਿਕੇਸ਼ਨ ਦੌਰਾਨ ਖਾਮੀਆਂ ਪਾਏ ਜਾਣ ’ਤੇ ਸਖ਼ਤ ਕਾਰਵਾਈ ਅਤੇ ਜੁਰਮਾਨਾ ਵਸੂਲਿਆ ਜਾਵੇਗਾ। ਅਧਿਕਾਰੀਆਂ ਨੂੰ ਇਸ ਕਾਰਵਾਈ ਤੋਂ ਮੋਟਾ ਟੈਕਸ ਪ੍ਰਾਪਤ ਹੋਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਟਰੂਡੋ ਦੇ ਦੋਸ਼ਾਂ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

ਰੇਲਵੇ ਅਤੇ ਰੋਡ ਰਾਹੀਂ ਬੈਨ ਆਈਟਮਾਂ ਵੀ ਲੁਧਿਆਣਾ ਲਿਆਂਦੀਆਂ ਜਾ ਰਹੀਆਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪਾਸਰਾਂ ਅਤੇ ਟ੍ਰਾਂਸਪੋਰਟ ਮਾਫੀਆ ਦਾ ਨੈਕਸਸ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਬੈਨ ਆਈਟਮਾਂ ਲੁਧਿਆਣਾ ਟ੍ਰਾਂਸਪੋਰਟ ਕੀਤੀਆਂ ਜਾ ਰਹੀਆਂ ਹਨ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਦੀ ਭਿਣਕ ਤੱਕ ਨਹੀਂ। ਜਾਣਕਾਰੀ ਇਹ ਵੀ ਮਿਲੀ ਹੈ ਕਿ ਹਾਲ ਹੀ ਵਿਚ ਲੁਧਿਆਣਾ ਰੇਲਵੇ ਦੇ ਸਾਧਨ ਨਾਲ ਗੁਟਖਾ ਦੇ ਕਈ ਨਗ ਲੁਧਿਆਣਾ ਲਿਆਂਦੇ ਗਏ ਸਨ, ਜੋ ਇਕ ਨਾਮੀ ਪਾਸਰ ਦੇ ਦੱਸੇ ਜਾ ਰਹੇ ਹਨ, ਜਿਸ ਵੱਲ ਅਧਿਕਾਰੀਆਂ ਦੀ ਧਿਆਨ ਤੱਕ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Anmol Tagra

This news is Content Editor Anmol Tagra