ਮਾਝਾ ’ਚ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ ਨਾਲ, ‘ਆਪ’ ਨੂੰ ਲੈ ਕੇ ਸਿਰਫ਼ ਰੌਲਾ-ਰੱਪਾ ਜ਼ਿਆਦਾ: ਸੋਨੀ

01/18/2022 11:27:03 AM

ਜਲੰਧਰ (ਸੁਨੀਲ ਧਵਨ) - ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਸੂਬੇ ਵਿਚ ਇਸ ਵਾਰ ਸੱਤਾਧਾਰੀ ਕਾਂਗਰਸ ਦਾ ਮੁਕਾਬਲਾ ਆਮ ਆਦਮੀ ਪਾਰਟੀ, ਅਕਾਲੀ-ਬਸਪਾ ਗਠਜੋੜ, ਭਾਜਪਾ ਅਤੇ ਕਿਸਾਨ ਪਾਰਟੀਆਂ ਦੇ ਨਾਲ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਚੋਣ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ, ਇਸ ਦਾ ਪਤਾ ਤਾਂ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਲੱਗੇਗਾ। ਪੰਜਾਬ ਦੇ ਉਪ-ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸੂਬੇ ਵਿਚ ਆਪਣਾ ਵਜੂਦ ਰੱਖਦੇ ਹਨ। ਕਾਂਗਰਸ ਹਾਈਕਮਾਨ ਨੇ 3 ਮਹੀਨੇ ਪਹਿਲਾਂ ਹੀ ਸੋਨੀ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਸੀ, ਨਾਲ ਹੀ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸੋਨੀ ਦੇ ਨਾਲ ਪੰਜਾਬ ਦੀ ਤਾਜ਼ਾ ਸਿਆਸੀ ਸਥਿਤੀ ’ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਖੁੱਲ੍ਹ ਕੇ ਹਰੇਕ ਸਵਾਲ ਦਾ ਜਵਾਬ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

1. ‘ਆਪ’ ਦਾਅਵਾ ਕਰ ਰਹੀ ਹੈ ਕਿ ਉਹ ਸੂਬੇ ਵਿਚ ਚੋਣਾਂ ਤੋਂ ਬਾਅਦ ਆਪਣੀ ਸਰਕਾਰ ਬਣਾਏਗੀ। ਤੁਸੀਂ ਉਨ੍ਹਾਂ ਦੇ ਇਸ ਦਾਅਵੇ ਨਾਲ ਕਿੰਨਾ ਸਹਿਮਤ ਹੋ?
—ਆਮ ਆਦਮੀ ਪਾਰਟੀ ਨੇ ਤਾਂ 2017 ਵਿਚ ਵੀ ਦਾਅਵਾ ਕੀਤਾ ਸੀ ਕਿ ਉਹ ਸੂਬੇ ਵਿਚ 100 ਤੋਂ ਜ਼ਿਆਦਾ ਸੀਟਾਂ ਜਿੱਤਣ ਜਾ ਰਹੀ ਹੈ। ਉਸ ਸਮੇਂ ਵੀ ਸਿਆਸੀ ਖੇਤਰ ਵਿਚ ਸਭ ਤੋਂ ਜ਼ਿਆਦਾ ਰੌਲਾ ਆਮ ਆਦਮੀ ਪਾਰਟੀ ਦਾ ਮਚਿਆ ਹੋਇਆ ਸੀ। ਮੇਰੇ ਵਿਚਾਰ ਨਾਲ ਇਸ ਪਾਰਟੀ ਦਾ ਜ਼ਿਆਦਾ ਰੌਲਾ ਸੋਸ਼ਲ ਮੀਡੀਆ ’ਤੇ ਹੁੰਦਾ ਹੈ ਪਰ ਜ਼ਮੀਨੀ ਸਥਿਤੀ ਹਮੇਸ਼ਾ ਵੱਖ ਹੁੰਦੀ ਹੈ। ਮੈਨੂੰ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਵਿਚ ਜ਼ਿਆਦਾ ਦਮ-ਖਮ ਵਿਖਾਈ ਨਹੀਂ ਦਿੰਦਾ। ਉਂਝ ਵੀ ਇਸ ਪਾਰਟੀ ਕੋਲ ਪੰਜਾਬ ਦੀ ਭਲਾਈ ਲਈ ਕੋਈ ਏਜੰਡਾ ਨਹੀਂ। ਇਸ ਦੇ ਨੇਤਾ ਤਾਂ ਪਿਛਲੇ 5 ਸਾਲਾਂ ਵਿਚ ਲਗਾਤਾਰ ਆਪਸ ’ਚ ਲੜਦੇ ਰਹੇ ਹਨ। ਹੁਣ ਵੀ ਇਸ ਪਾਰਟੀ ਵਿਚ ਕਾਂਗਰਸ ਜਾਂ ਹੋਰ ਪਾਰਟੀਆਂ ਨੂੰ ਛੱਡ ਕੇ ਜਾਣ ਵਾਲੇ ਨੇਤਾ ਹੀ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਇਸ ਪਾਰਟੀ ਨੇ ਟਿਕਟਾਂ ਦਿੱਤੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

2. ਤੁਸੀਂ ਮਾਝਾ ਖੇਤਰ ਨਾਲ ਸੰਬੰਧ ਰੱਖਦੇ ਹੋ। ਤੁਹਾਡੇ ਖੇਤਰ ਵਿਚ ਆਮ ਆਦਮੀ ਪਾਰਟੀ ਦੀ ਹਾਲਤ ਕੀ ਹੈ ਅਤੇ ਕੀ ਉਹ ਤੁਹਾਡੇ ਖੇਤਰ ਵਿਚ ਕਾਂਗਰਸ ਨੂੰ ਟੱਕਰ ਦੇਣ ਦੀ ਹਾਲਤ ਵਿਚ ਹੈ ਜਾਂ ਨਹੀਂ?
— ਮਾਝਾ ਖੇਤਰ ’ਚ ਆਮ ਆਦਮੀ ਪਾਰਟੀ ਦਾ ਮੈਨੂੰ ਤਾਂ ਕੋਈ ਆਧਾਰ ਵਿਖਾਈ ਨਹੀਂ ਦੇ ਰਿਹਾ। ਸਾਡੇ ਹਲਕੇ ਵਿਚ ਪਿਛਲੀ ਵਾਰ ਕਾਂਗਰਸ 27 ਵਿਚੋਂ ਸਿਰਫ਼ 2 ਸੀਟਾਂ ’ਤੇ ਹਾਰੀ ਸੀ। ਮੈਨੂੰ ਉਮੀਦ ਹੈ ਕਿ ਇਸ ਵਾਰ ਵੀ ਕਾਂਗਰਸ ਲਗਭਗ 20 ਸੀਟਾਂ ਤਾਂ ਮਾਝਾ ਖੇਤਰ ਵਿਚ ਜ਼ਰੂਰ ਹੀ ਜਿੱਤ ਲਵੇਗੀ। ਮਾਝਾ ’ਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਨਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਹੈ। ਅਕਾਲੀ ਦਲ ਇੰਨਾ ਮਜ਼ਬੂਤ ਨਹੀਂ ਹੋਇਆ, ਜਿਸ ਤੋਂ ਕਾਂਗਰਸ ਹਾਰ ਸਕੇ। ਦੂਜੇ ਪਾਸੇ ਭਾਜਪਾ ਨੂੰ ਲੈ ਕੇ ਜਨਤਾ ਅਤੇ ਕਿਸਾਨ ਉਨ੍ਹਾਂ ਦੇ ਨਾਲ ਚੱਲਣ ਲਈ ਤਿਆਰ ਨਹੀਂ ਹਨ। ਇਸ ਲਈ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਮਾਝੇ ਵਿਚ ਮੁੜ ਕਾਂਗਰਸ ਦਾ ਪਰਚਮ ਲਹਿਰਾਏਗਾ। ਆਮ ਆਦਮੀ ਪਾਰਟੀ ਸਿਰਫ਼ ਸੋਸ਼ਲ ਮੀਡੀਆ ’ਤੇ ਹੀ ਵਿਖਾਈ ਦੇਵੇਗੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ

3. ਹਿੰਦੂ ਵੋਟਰਾਂ ਦੀ ਭੂਮਿਕਾ ਇਸ ਵਾਰ ਸਭ ਤੋਂ ਅਹਿਮ ਰਹਿਣ ਵਾਲੀ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਹਿੰਦੂ ਵੋਟਰ ਇਸ ਵਾਰ ਕਿਸ ਪਾਰਟੀ ਵੱਲ ਜਾਵੇਗਾ?
—ਪੰਜਾਬ ਦਾ ਹਿੰਦੂ ਵੋਟਰ ਬਹੁਤ ਹੀ ਸੂਝਵਾਨ ਹੈ। ਉਸ ਨੇ ਅੱਤਵਾਦ ਦਾ ਲੰਬਾ ਸੰਤਾਪ ਝੱਲਿਆ ਹੈ। ਉਸ ਨੇ ਕਦੇ ਪੰਜਾਬ ਨੂੰ ਲੈ ਕੇ ਨਵੇਂ ਤਜਰਬੇ ਨਹੀਂ ਕੀਤੇ। ਹਿੰਦੂ ਵੋਟਰ ਹਮੇਸ਼ਾ ਸੂਬੇ ਦੀਆਂ ਪੁਰਾਣੀਆਂ ਪਾਰਟੀਆਂ ਦੇ ਨਾਲ ਹੀ ਜੁੜਿਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਹਿੰਦੂ ਵੋਟਰ ਪੰਜਾਬ ਦੀ ਸੁਰੱਖਿਆ, ਸਥਾਈ ਸਰਕਾਰ ਅਤੇ ਸੂਬੇ ਦੇ ਵਿਕਾਸ ਨੂੰ ਵੇਖਦੇ ਹੋਏ ਕਾਂਗਰਸ ਦੇ ਨਾਲ ਹੀ ਚੱਲੇਗਾ। ਹਿੰਦੂ ਵੋਟਰਾਂ ਨੇ ਪਿਛਲੀ ਵਾਰ ਵੀ 2017 ਵਿਚ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕੀਤਾ ਸੀ। ਇਸ ਲਈ ਮੈਂ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਹਿੰਦੂ ਵੋਟਰ ਬਾਹਰਲੀਆਂ ਪਾਰਟੀਆਂ ਨਾਲ ਨਾ ਜਾ ਕੇ ਪੰਜਾਬ ਦੀਆਂ ਪਾਰਟੀਆਂ ਦੇ ਪੱਖ ਵਿਚ ਹੀ ਚੱਲੇਗਾ। ਹਿੰਦੂ ਵੋਟਰਾਂ ਦਾ ਵੋਟ ਫ਼ੈਸਲਾਕੁੰਨ ਸਾਬਤ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦਾ ਕੇਜਰੀਵਾਲ ’ਤੇ ਵੱਡਾ ਨਿਸ਼ਾਨਾ, ਕਿਹਾ-ਕਾਂਗਰਸ ਦੀ ਸਾਰੀ ਜੂਠ 'ਆਪ' ਕੋਲ

4. ਵਪਾਰੀ ਵਰਗ ਇਸ ਵਾਰ ਕਿਸ ਪਾਰਟੀ ਨਾਲ ਜਾ ਸਕਦਾ ਹੈ? ਕੀ ਕਾਂਗਰਸ ਨੂੰ ਉਸ ਦਾ ਮੁੜ ਸਮਰਥਨ ਮਿਲੇਗਾ?
—ਵਪਾਰੀ ਵਰਗ ਇਸ ਵਾਰ ਵੀ ਕਾਂਗਰਸ ਦੇ ਨਾਲ ਰਹੇਗਾ। ਅਸੀਂ ਪਿਛਲੇ 3 ਮਹੀਨਿਆਂ ਅੰਦਰ ਵਪਾਰੀਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਹਨ। ਪੰਜਾਬ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਆਪ ਸਾਡੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਹੈ। ਵਪਾਰੀਆਂ ਦੇ ਸੀ ਫ਼ਾਰਮ ਨੂੰ ਲੈ ਕੇ ਰੁਕੇ ਪੁਰਾਣੇ ਅਸੈੱਸਮੈਂਟ ਕੇਸਾਂ ਦਾ ਹੱਲ ਕਰ ਦਿੱਤਾ ਗਿਆ ਹੈ। ਅਕਾਲੀ ਸਰਕਾਰ ਵੀ ਅਜਿਹੇ ਕਦਮ ਨਹੀਂ ਚੁੱਕ ਸਕਦੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਵਪਾਰੀਆਂ ਨਾਲ ਕਈ ਬੈਠਕਾਂ ਕੀਤੀਆਂ। ਵਪਾਰੀ ਵਰਗ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨੂੰ ਚੰਗਾ ਮੰਨ ਕੇ ਚੱਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਕੇਂਦਰੀ ਜੇਲ੍ਹ ਬਠਿੰਡਾ ’ਚ ਫੋਨ 'ਤੇ ਗੱਲ ਨਾ ਕਰਵਾਉਣ ਤੋਂ ਭੜਕੇ ਗੈਂਗਸਟਰ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ

5. ਕੀ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਨੇਤਾਵਾਂ ਅੰਦਰ ਚੱਲ ਰਹੀ ਸੀਤ ਜੰਗ ਦਾ ਫ਼ਾਇਦਾ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨੂੰ ਮਿਲ ਸਕਦਾ ਹੈ?
—ਕਾਂਗਰਸ ਵਿੱਚ ਕੋਈ ਲੜਾਈ ਨਹੀਂ ਹੈ। ਪਾਰਟੀ ਵਿਚ ਪੂਰੀ ਤਰ੍ਹਾਂ ਲੋਕਤੰਤਰ ਬਹਾਲ ਹੈ। ਹਰੇਕ ਨੇਤਾ ਆਪਣੀ ਗੱਲ ਰੱਖਣ ਲਈ ਆਜ਼ਾਦ ਹੈ। ਹੋਰ ਪਾਰਟੀਆਂ ਵਿਚ ਨੇਤਾਵਾਂ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਨਹੀਂ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਭਾਜਪਾ ਅਤੇ ਆਮ ਆਦਮੀ ਪਾਰਟੀ ਹਨ ਜਿੱਥੇ ਤਾਨਾਸ਼ਾਹੀ ਹਾਵੀ ਹੈ। ਜੇਕਰ ਕੋਈ ਨੇਤਾ ਵਿਚਾਰ ਰੱਖਦਾ ਹੈ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਇਸ ਤੋਂ ਉਲਟ ਕਾਂਗਰਸ ਵਿਚ ਨੇਤਾ ਆਪਣੀ ਗੱਲ ਪਾਰਟੀ ਦੇ ਅੰਦਰ ਰੱਖਦੇ ਹਨ, ਉਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਅਤੇ ਅਖੀਰ ’ਚ ਕਾਂਗਰਸ ਹਾਈਕਮਾਨ ਜੋ ਵੀ ਕਹਿੰਦਾ ਹੈ, ਉਸ ’ਤੇ ਸਾਰੇ ਨੇਤਾ ਪੂਰੀ ਤਰ੍ਹਾਂ ਅਮਲ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼

6. ਕਾਂਗਰਸ ਸਰਕਾਰ ਬਾਰੇ ਕਿਹਾ ਜਾਂਦਾ ਹੈ ਕਿ ਸਾਢੇ ਚਾਰ ਸਾਲਾਂ ਤਕ ਤਾਂ ਉਹ ਸੁੱਤੀ ਰਹੀ। ਆਖਰੀ 6. ਮਹੀਨਿਆਂ ਵਿਚ ਹੀ ਕਾਂਗਰਸੀ ਨੇਤਾ ਜਾਗੇ ਸਨ। ਇਸ ਨਾਲ ਕਾਂਗਰਸ ਸਰਕਾਰ ਦੇ ਖ਼ਿਲਾਫ਼ ਵਿਰੋਧੀ ਭਾਵਨਾ ਦਾ ਜਨਤਾ ਵਿਚ ਹੋਣਾ ਸੁਭਾਵਕ ਹੈ।
—ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਕੰਮ ਕਰਨ ਲਈ 111 ਦਿਨਾਂ ਦਾ ਸਮਾਂ ਮਿਲਿਆ। ਇਸ ਦੌਰਾਨ ਸਰਕਾਰ ਨੇ ਜਿੰਨੀ ਮਿਹਨਤ ਨਾਲ ਕੰਮ ਕੀਤਾ ਹੈ, ਉਸ ਦੀ ਸ਼ਲਾਘਾ ਆਮ ਜਨਤਾ ਕਰਦੀ ਹੈ। ਪਹਿਲਾਂ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ ਪਰ ਉਨ੍ਹਾਂ ਕਮੀਆਂ ਨੂੰ ਅਸੀਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ। ਸਰਕਾਰ ਨੇ ਪਿਛਲੇ 111 ਦਿਨਾਂ ਵਿੱਚ 20-20 ਘੰਟੇ ਤਕ ਕੰਮ ਕੀਤਾ। ਚੰਨੀ ਸਰਕਾਰ, ਸਰਕਾਰ ਵਿਰੋਧੀ ਭਾਵਨਾ ਨੂੰ ਤੋੜਨ ’ਚ ਕਾਮਯਾਬ ਰਹੀ। ਹੁਣ ਲੋਕ ਸਰਕਾਰ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ

7. ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਤਾਂ ਕਾਂਗਰਸ ਅੰਦਰ ਮਤਭੇਦ ਰਹਿਣਗੇ। ਆਮ ਆਦਮੀ ਪਾਰਟੀ ਤਾਂ ਅੱਜ ਆਪਣਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਦੇਵੇਗੀ। ਫਿਰ ਉਸ ਦਾ ਮੁਕਾਬਲਾ ਕਾਂਗਰਸ ਕਿਸ ਤਰ੍ਹਾਂ ਕਰੇਗੀ?
—ਕਾਂਗਰਸ ਹਾਈਕਮਾਨ ਨੇ ਪਹਿਲਾਂ ਹੀ ਫ਼ੈਸਲਾ ਲੈ ਲਿਆ ਸੀ ਕਿ ਪਾਰਟੀ ਦੇ ਚੁਣੇ ਜਾਣ ਵਾਲੇ ਨਵੇਂ ਵਿਧਾਇਕ ਹੀ ਮੁੱਖ ਮੰਤਰੀ ਦੀ ਚੋਣ ਕਰਨਗੇ। ਆਮ ਆਦਮੀ ਪਾਰਟੀ ਬਾਰੇ ਉਹ ਕੁਝ ਨਹੀਂ ਕਹਿਣਗੇ। ਚੋਣਾਂ ਵਿਚ ਚੰਨੀ ਸਰਕਾਰ ਦਾ ਕੰਮ ਬੋਲੇਗਾ। ਅਸੀਂ ਆਪਣੇ ਕੰਮ ਜਨਤਾ ਦੇ ਸਾਹਮਣੇ ਰੱਖਾਂਗੇ। ਕਾਂਗਰਸ ਸਮੂਹਿਕ ਲੀਡਰਸ਼ਿਪ ਨੂੰ ਲੈ ਕੇ ਅੱਗੇ ਵੱਧ ਰਹੀ ਹੈ ਅਤੇ ਇਸ ਦੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੇ ਚਿਹਰੇ ਸਾਹਮਣੇ ਰਹਿਣਗੇ। ਦੋਵੇਂ ਉਪ-ਮੁੱਖ ਮੰਤਰੀ ਆਪੋ-ਆਪਣੇ ਇਲਾਕਿਆਂ ਵਿਚ ਕਾਂਗਰਸ ਨੂੰ ਜੇਤੂ ਬਣਾਉਣਗੇ। ਕਾਂਗਰਸ ਨੇ ਹਰ ਸੂਬੇ ਵਿਚ ਹਮੇਸ਼ਾ ਚੋਣਾਂ ਤੋਂ ਬਾਅਦ ਹੀ ਆਪਣਾ ਨੇਤਾ ਚੁਣਿਆ ਹੈ। ਇਸ ਵਾਰ ਵੀ ਅਜਿਹਾ ਹੀ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

rajwinder kaur

This news is Content Editor rajwinder kaur