ਮਹਿੰਦਰ ਸਿੰਘ ਦੀ ਲਾਸ਼ ਡੀ. ਸੀ. ਦਫਤਰ ਸਾਹਮਣੇ ਰੱਖ ਕੇ ਲੋਕਾਂ ਨੇ ਕੀਤਾ ਮੁਜ਼ਾਹਰਾ

01/01/2019 12:07:17 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ) – ਬੈਲੇਟ ਪੇਪਰਾਂ ਨੂੰ ਅੱਗ ਲਾ ਕੇ ਭੱਜ ਰਹੇ ਹਮਲਾਵਰਾਂ ਵਲੋਂ ਮਹਿੰਦਰ ਸਿੰਘ ਨੂੰ ਗੱਡੀ ਦੇ ਹੇਠਾਂ ਦੇ ਕੇ ਮਾਰਨ ਦੇ ਦੋਸ਼ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਡੀ. ਸੀ. ਦਫਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੰਚਾਇਤੀ ਚੋਣਾਂ ਦੌਰਾਨ ਫਿਰੋਜ਼ਪੁਰ ਦੇ ਪਿੰਡ ਲਖਮੀਰ ਕੇ 'ਚ ਬੂਥ ਕੈਪਚਰਿੰਗ ਦੌਰਾਨ ਬੈਲੇਟ ਪੇਪਰਾਂ ਨੂੰ ਅੱਗ ਲਾ ਕੇ ਫਰਾਰ ਹੋ ਰਹੇ ਮੁਲਜ਼ਮਾਂ ਨੇ ਇਸੇ ਪਿੰਡ ਦੇ ਵੋਟਰ ਮਹਿੰਦਰ ਸਿੰਘ 'ਤੇ ਆਪਣੀ ਗੱਡੀ ਚੜ੍ਹਾ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਕੋਈ ਕਾਰਵਾਈ ਨਾ ਹੋਣ 'ਤੇ ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਉਸ ਦੀ ਲਾਸ਼ ਡੀ. ਸੀ. ਦਫਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। 

ਪ੍ਰਦਰਸ਼ਨਕਾਰੀਆਂ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਮੁਲਜ਼ਮਾਂ ਤੇ ਬੈਲੇਟ ਪੇਪਰ ਨੂੰ ਅੱਗ ਲਾਉਣ ਵਾਲੇ ਲੋਕਾਂ ਨੂੰ ਸਿਆਸੀ ਦਬਾਓ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ  ਪ੍ਰਸ਼ਾਸਨ ਅਤੇ ਹਮਲਾਵਰਾਂ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦ ਤੱਕ ਮਹਿੰਦਰ ਸਿੰਘ ਦੇ ਕਤਲ ਅਤੇ ਬੂਥ ਕੈਪਚਰਿੰਗ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ।

rajwinder kaur

This news is Content Editor rajwinder kaur