ਖਰੜ ਦੇ ਮੰਦਰਾਂ ''ਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਨਤਮਸਤਕ ਹੋ ਰਹੇ ਸ਼ਰਧਾਲੂ

03/08/2024 12:40:53 PM

ਖਰੜ (ਅਮਰਦੀਪ) : ਖਰੜ ਵਿਖੇ ਸਵੇਰ ਤੋਂ ਹੀ ਮਹਾਸ਼ਿਵਰਾਰਤੀ ਨੂੰ ਲੈ ਕੇ ਮੰਦਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਰਧਾਲੂ ਮੰਦਰਾਂ 'ਚ ਸ਼ਿਵਲਿੰਗ ਦੀ ਪੂਜਾ ਕਰ ਰਹੇ ਹਨ। ਖਰੜ ਦੇ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਵਿਖੇ ਵੀ ਮੰਦਰ ਦੇ ਪ੍ਰਬੰਧਕ ਜੋਗੀ ਰਾਮ ਨਾਥ ਜੀ ਨੇ ਪੂਜਾ ਕੀਤੀ।

ਸ਼ਰਧਾਲੂਆਂ ਦੀਆਂ ਮੰਦਰਾਂ 'ਚ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਵਲੋਂ ਸੜਕਾਂ 'ਤੇ ਮਹਾਸ਼ਿਵਰਾਤਰੀ ਮੌਕੇ ਸੜਕਾਂ 'ਤੇ ਵੀ ਲੰਗਰ ਲਾਏ ਜਾ ਰਹੇ ਹਨ।
 

Babita

This news is Content Editor Babita