ਮੈਕਰੋਨੀ ਅਤੇ ਚੀਜ਼ ਖਾਣਾ ਹੋ ਸਕਦੈ ਨੁਕਸਾਨਦੇਹ

07/18/2017 8:28:03 AM

ਨਵੀਂ ਦਿੱਲੀ - ਦਹਾਕਿਆਂ ਪਹਿਲਾਂ ਬੈਨ ਕੀਤੇ ਜਾ ਚੁੱਕੇ ਕੈਮੀਕਲਜ਼ ਹਾਲੇ ਵੀ ਬੱਚਿਆਂ ਦੇ ਖਾਣ ਵਾਲੀਆਂ ਕਈ ਚੀਜ਼ਾਂ ਵਿਚ ਮੌਜੂਦ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਪਾਊਡਰ ਚੀਜ਼ ਤੋਂ ਬਣੀਆਂ ਚੀਜ਼ਾਂ, ਜਿਵੇਂ ਮੈਕਰੋਨੀ ਆਦਿ ਵਿਚ ਇਹ ਕੈਮੀਕਲਜ਼ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਪਥੈਲੇਟ ਨਾਂ ਦੇ ਇਹ ਕੈਮੀਕਲਜ਼ ਟੈਸਟੋਸਟੇਰੋਨ ਜਿਵੇਂ ਹਾਰਮੋਨਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ, ਨਾਲ ਹੀ ਇਹ ਬੱਚਿਆਂ ਵਿਚ ਜਨਮਜਾਤ ਬੀਮਾਰੀਆਂ ਅਤੇ ਸਿੱਖਣ ਦੀ ਆਦਤ ਵਿਚ ਡਿਸਆਰਡਰ ਨੂੰ ਉਤਸ਼ਾਹ ਦਿੰਦੇ ਹਨ। 
30 ਚੀਜ਼ ਪ੍ਰੋਡਕਟਸ 'ਤੇ ਕੀਤੀ ਗਈ ਸਟੱਡੀ ਮੁਤਾਬਕ ਸਾਰਿਆਂ 'ਚ ਪਥੈਲੇਟ ਪਾਇਆ ਗਿਆ ਪਰ ਚੀਜ਼ ਪਾਊਡਰ ਤੋਂ ਬਣੀਆਂ ਚੀਜ਼ਾਂ ਵਿਚ ਇਹ ਕੁਝ ਜ਼ਿਆਦਾ ਹੀ ਮਾਤਰਾ 'ਚ ਪਾਇਆ ਗਿਆ। ਇਹ ਆਮ ਤੋਂ ਲੱਗਭਗ ਚਾਰ ਗੁਣਾ ਵੱਧ ਸੀ। ਆਰਗੈਨਿਕ ਲੇਬਲ ਨਾਲ ਵਿਕਣ ਵਾਲੀਆਂ ਚੀਜ਼ਾਂ 'ਤੇ ਕੀਤੇ ਗਏ ਟੈਸਟ ਤੋਂ ਬਾਅਦ ਉਨ੍ਹਾਂ ਵਿਚ ਵੀ ਪਥੈਲੇਟ ਦੀ ਮਾਤਰਾ ਜ਼ਿਆਦਾ ਹੀ ਪਾਈ ਗਈ ਹੈ। ਦੱਸ ਦੇਈਏ ਕਿ ਪਥੈਲੇਟ ਜਾਣਬੁੱਝ ਕੇ ਕਿਸੇ ਖਾਣ ਵਾਲੇ ਸਾਮਾਨ 'ਚ ਐਡ ਨਹੀਂ ਕੀਤਾ ਜਾਂਦਾ। ਪੈਕਿੰਗ ਲਈ ਇਸਤੇਮਾਲ ਹੋਣ ਵਾਲੇ ਪਲਾਸਟਿਕ ਨੂੰ ਹਲਕਾ ਕਰਨ ਲਈ ਇਸ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ।