ਪੰਜਾਬ 'ਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦੇ ਆਸਾਰ

04/05/2019 12:40:06 PM

ਲੁਧਿਆਣਾ (ਵੈੱਬ ਡੈਸਕ) : ਸੂਬੇ ਵਿਚ ਵੀਰਵਾਰ ਨੂੰ ਮੌਸਮ ਕਾਫੀ ਗਰਮ ਰਿਹਾ। ਇਸ ਦੌਰਾਨ ਸਭ ਤੋਂ ਜ਼ਿਆਦਾ ਗਰਮ ਬਠਿੰਡਾ ਅਤੇ ਪਟਿਆਲਾ ਰਹੇ। ਇੱਥੇ 35.6 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਰਿਹਾ। ਇਸ ਤੋਂ ਇਲਾਵਾ ਜਲੰਧਰ ਅਤੇ ਅੰਮ੍ਰਿਤਸਰ ਵਿਚ 33-34 ਡਿਗਰੀ ਦਰਮਿਆਨ ਹੀ ਪਾਰਾ ਰਿਕਾਰਡ ਹੋਇਆ।

ਮੌਸਮ ਵਿਭਾਗ ਮੁਤਾਬਕ 5 ਅਪ੍ਰੈਲ ਯਾਨੀ ਕਿ ਅੱਜ ਨੂੰ ਕਈ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਦਰਮਿਆਨ ਚੱਲਣ ਦੀ ਸੰਭਾਵਨਾ ਹੈ।

cherry

This news is Content Editor cherry