5ਵੀਂ ’ਚ ਹੀ ਅਟਕੇ ਜ਼ਿਲ੍ਹੇ ਦੇ 219 ਵਿਦਿਆਰਥੀ, ਥੱਲਿਓਂ ਦੂਜੇ ਸਥਾਨ ’ਤੇ ਰਿਹਾ ਲੁਧਿਆਣਾ

04/07/2023 2:35:56 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਕੁਝ ਦਿਨ ਪਹਿਲਾਂ ਹੋਈ ਇਸ ਪ੍ਰੀਖਿਆ ’ਚ ਲੁਧਿਆਣਾ ਜ਼ਿਲੇ ਦੇ ਕੁੱਲ 49,877 ਵਿਦਿਆਰਥੀਆਂ ਨੇ 5ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 49,658 ਵਿਦਿਆਰਥੀ ਪਾਸ ਹੋਏ ਹਨ, ਜਦੋਂਕਿ 219 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ’ਚ ਅਸਫਲ ਰਹੇ। ਬੋਰਡ ਦੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਦਾ ਕੁੱਲ ਪਾਸ ਫੀਸਦੀ ਨਤੀਜਾ 99.56 ਫੀਸਦੀ ਰਿਹਾ। ਹਾਲਾਂਕਿ ਜ਼ਿਲ੍ਹਾ ਵਾਰ ਪਾਸ ਫੀਸਦੀ ਮਾਮਲੇ ’ਚ ਲੁਧਿਆਣਾ ਦਾ 22ਵਾਂ ਸਥਾਨ ਰਿਹਾ। ਉਸ ਤੋਂ ਬਾਅਦ ਆਖਰੀ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਹੈ। ਇਸ ਸੂਚੀ ’ਚ ਜ਼ਿਲ੍ਹਾ ਬਰਨਾਲਾ ਨੇ ਪਹਿਲਾ, ਜ਼ਿਲ੍ਹਾ ਤਰਨਤਾਰਨ ਨੇ ਦੂਜਾ ਅਤੇ ਜ਼ਿਲ੍ਹਾ ਰੂਪ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਅੰਕੜੇ ਦੇਖੀਏ ਤਾਂ ਇਸ ਪ੍ਰੀਖਿਆ ’ਚ ਜ਼ਿਲ੍ਹਾ ਲੁਧਿਆਣਾ ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਰਿਹਾ। ਪਿਛਲੇ ਦਿਨੀਂ ‘ਮਿਸ਼ਨ ਸ਼ਤ ਪ੍ਰਤੀਸ਼ਤ’ ਸਬੰਧੀ ਵਿਭਾਗ ਵਲੋਂ ਵੱਖ-ਵੱਖ ਯਤਨ ਕੀਤੇ ਗਏ ਸਨ ਪਰ ਲੁਧਿਆਣਾ ਦੇ ਥੱਲਿਓਂ ਦੂਜੇ ਸਥਾਨ ’ਤੇ ਆਉਣ ਕਾਰਨ ਇਨ੍ਹਾਂ ਯਤਨਾਂ ਦਾ ਮਕਸਦ ਅਜੇ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਇਤਿਹਾਸ ’ਚ ਪਹਿਲੀ ਵਾਰ : ਸੈਸ਼ਨ ਸ਼ੁਰੂ ਹੁੰਦੇ ਹੀ ਸਕੂਲਾਂ ’ਚ ਪਹੁੰਚੀਆਂ ਕਿਤਾਬਾਂ

ਕਿਸ ਵਿਸ਼ੇ ’ਚੋਂ ਕਿੰਨੇ ਹੋਏ ਫੇਲ
ਜੇਕਰ ਸਬਜੈਕਟ ਵਾਈਜ਼ ਦੇਖਿਆ ਜਾਵੇ ਤਾਂ ਅੰਗਰੇਜ਼ੀ ਅਤੇ ਗਣਿਤ ’ਚ ਵਿਦਿਆਰਥੀਆਂ ਦੀ ਪੇਸ਼ਕਾਰੀ ਠੀਕ-ਠਾਕ ਹੀ ਰਹੀ ਹੈ। ਰਾਜ ਭਰ ਦੇ ਕੁੱਲ ਵਿਦਿਆਰਥੀਆਂ ਦਾ ਵਿਸ਼ੇ ਵਾਰ ਨਤੀਜਾ ਇਸ ਤਰ੍ਹਾਂ ਰਿਹਾ :

ਵਿਸ਼ਾ ਕੁੱਲ ਵਿਦਿਆਰਥੀ ਪਾਸ ਵਿਦਿਆਰਥੀ ਫੇਲ ਵਿਦਿਆਰਥੀ
ਪੰਜਾਬੀ (ਭਾਸ਼ਾ 1)   251437 251119 318
ਪੰਜਾਬੀ (ਭਾਸ਼ਾ 2) 42408 42323 85
ਹਿੰਦੀ (ਭਾਸ਼ਾ 1)     42409 42370 39
ਹਿੰਦੀ (ਭਾਸ਼ਾ 2) 250885 2505143  71
ਉਰਦੂ (ਭਾਸ਼ਾ 1)   01 01 00
ਉਰਦੂ (ਭਾਸ਼ਾ 2) 554 055 013
ਇੰਗਲਿਸ਼ 293847  293483 0364
ਗਣਿਤ 293847 293485 0362
ਵਾਤਾਵਰਣ ਸਿੱਖਿਆ 293847 293477 0370
ਸਵਾਗਤ ਜ਼ਿੰਦਗੀ 293847 293552 0295

ਇਹ ਵੀ ਪੜ੍ਹੋ : ਸਖ਼ਤੀ : ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਨੂੰ ਸਰਕੂਲਰ ਜਾਰੀ, ਹੋਵੇਗੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


  

 

Anuradha

This news is Content Editor Anuradha