ਲੁਧਿਆਣਾ ''ਚ ਲੰਗਰ ਵੰਡਣ ਦੌਰਾਨ ਭੀੜ ਬੇਕਾਬੂ, ਤਸਵੀਰਾਂ ''ਚ ਦੇਖੋ ਸ਼ਹਿਰ ਦੇ ਤਾਜ਼ਾ ਹਾਲਾਤ

03/31/2020 1:15:27 PM

ਲੁਧਿਆਣਾ (ਮੁਕੇਸ਼) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਸ਼ਹਿਰ 'ਚ ਕਰਫਿਊ ਦੌਰਾਨ ਕਈ ਥਾਵਾਂ 'ਤੇ ਲੋਕਾਂ ਦੀ ਭੀੜ ਦਿਖਾਈ ਦਿੱਤੀ। ਜਿੱਥੇ ਅੱਜ ਬੈਂਕ ਖੁੱਲ੍ਹਣ ਦੌਰਾਨ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ।

 ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਵਲੋਂ ਲਾਏ ਲੰਗਰਾਂ 'ਚ ਵੀ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਸ਼ਹਿਰ ਦੇ ਫੋਕਲ ਪੁਆਇੰਟ 'ਚ ਜਦੋਂ ਪੁਲਸ ਵਲੋਂ ਲੋਕਾਂ ਨੂੰ ਲੰਗਰ ਵੰਡਿਆ ਗਿਆ ਤਾਂ ਭੀੜ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਪੁਲਸ ਵਾਲਿਆਂ ਨੇ ਸਖਤੀ ਵਰਤਦੇ ਹੋਏ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਇਸ ਮੌਕੇ ਲੋਕਾਂ ਨੂੰ ਸਮਾਜਿਕ ਦੂਰੀ ਦੀ ਬਿਲਕੁਲ ਪਰਵਾਹ ਨਹੀਂ ਸੀ।

ਇਹ ਵੀ ਪੜ੍ਹੋ : ਕੋਰੋਨਾ ਨਾਲ ਤੀਜੀ ਮੌਤ ਤੋਂ ਬਾਅਦ ਲੁਧਿਆਣਾ ਦਾ ਅਮਰਪੁਰਾ ਪੂਰੀ ਤਰ੍ਹਾਂ ਸੀਲ, ਰਾਤ ਇਕ ਵਜੇ ਹੋਇਆ ਸਸਕਾਰ


ਲੁਧਿਆਣਾ ਸਬਜ਼ੀ ਮੰਡੀ ਕਰਵਾਈ ਬੰਦ
ਲੁਧਿਆਣਾ (ਸੰਜੀਵ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਸਬਜ਼ੀ ਮੰਡੀ 'ਚ ਜੁੱਟ ਰਹੀ ਭੀੜ ਨੂੰ ਦੇਖਦੇ ਹੋਏ ਇਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਜ਼ਿਲਾ ਮੰਡੀ ਬੋਰਡ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਦੀ ਮੀਟਿੰਗ ਤੋਂ ਬਾਅਦ ਹੀ ਇਸ ਸਬੰਧੀ ਕੋਈ ਨਵਾਂ ਫੈਸਲਾ ਲਿਆ ਜਾਵੇਗਾ।

ਦੱਸਣਯੋਗ ਹੈ ਕਿ ਬੀਤੇ ਦਿਨ ਲੁਧਿਆਣਾ ਦੀ ਸਬਜ਼ੀ ਮੰਡੀ ਖੁੱਲ੍ਹਣ 'ਤੇ ਲੋਕ ਦਲ੍ਹੀ 'ਤੇ ਮਲ੍ਹੀ ਹੋਏ ਦਿਖਾਈ ਦਿੱਤੇ ਸਨ।

ਵਾਰ-ਵਾਰ ਸਮਾਜਿਕ ਦੂਰੀ ਦੀ ਅਪੀਲ ਕਰਨ 'ਤੇ ਲੋਕਾਂ 'ਤੇ ਇਸ ਦਾ ਕੋਈ ਖਾਸ ਫਰਕ ਨਹੀਂ ਪੈ ਰਿਹਾ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਬਜ਼ੀ ਮੰਡੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। 
ਇਹ ਵੀ ਪੜ੍ਹੋ : ਲੁਧਿਆਣਾ : 'ਸਬਜ਼ੀ ਮੰਡੀ' ਅੰਦਰ ਦਲ੍ਹੀ 'ਤੇ ਮਲ੍ਹੀ ਹੋਏ ਲੋਕ, ਦੇਖੋ ਸ਼ਹਿਰ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ


 

Babita

This news is Content Editor Babita