ਲੁਧਿਆਣਾ ਨਿਗਮ ਚੋਣਾਂ ਲਈ ''ਆਪ'' ਅਤੇ ''ਲਿਪ'' ਦਾ ਵਿਵਾਦ ਹੋਵੇਗਾ ਖਤਮ

11/22/2017 9:24:43 AM


ਚੰਡੀਗੜ੍ਹ (ਰਮਨਜੀਤ) - ਲੁਧਿਆਣਾ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਦਾ ਮਨ-ਮੁਟਾਅ ਜਲਦੀ ਹੀ ਖਤਮ ਹੋਣ ਦੇ ਆਸਾਰ ਬਣ ਗਏ ਹਨ। 'ਆਪ' ਤੇ 'ਲਿਪ' ਨੇਤਾਵਾਂ ਦੀ ਸਟੇਟ ਪੱਧਰ 'ਤੇ ਹੋਈ ਚਰਚਾ ਤੋਂ ਬਾਅਦ ਸਥਾਨਕ ਪੱਧਰ 'ਤੇ ਵੀ ਆਉਣ ਵਾਲੀ ਬੈਠਕ ਵਿਚ ਸਭ ਕੁਝ ਹੱਲ ਹੋਣ ਦੀ ਸੰਭਾਵਨਾ ਹੈ। 
'ਆਪ' ਦੀ ਸਥਾਨਕ ਲੀਡਰਸ਼ਿਪ ਨੇ ਪੰਜਾਬ ਲੀਡਰਸ਼ਿਪ ਨੂੰ ਸੀਟ ਸ਼ੇਅਰਿੰਗ ਤੇ ਹੋਰ ਕੰਮਾਂ ਲਈ ਫਰੇਮਵਰਕ ਬਣਾਉਣ ਲਈ ਕਿਹਾ ਹੈ। ਜਾਣਕਾਰੀ ਮੁਤਾਬਿਕ 'ਆਪ' ਦੇ ਲੁਧਿਆਣਾ ਯੂਨਿਟ ਨੇ ਸੀਟ ਸ਼ੇਅਰਿੰਗ ਤੇ ਚੋਣਵੀਆਂ ਸੀਟਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਤੋਂ ਵੱਖਰਾ ਸੁਰ ਲਾਇਆ ਹੋਇਆ ਸੀ। 
ਹੁਣ ਪਤਾ ਲੱਗਾ ਹੈ ਕਿ ਪੰਜਾਬ ਦੀ ਸਟੇਟ ਲੀਡਰਸ਼ਿਪ ਲੁਧਿਆਣਾ ਚੋਣਾਂ ਲਈ ਸੀਟ ਸ਼ੇਅਰਿੰਗ, ਕੰਪੇਨਿੰਗ, ਲੋਕ ਇਨਸਾਫ਼ ਪਾਰਟੀ ਦੀਆਂ ਸੰਭਾਵਿਤ ਸੀਟਾਂ, ਪ੍ਰਚਾਰ-ਪ੍ਰਸਾਰ ਤੇ ਚੋਣ ਨਤੀਜਿਆਂ ਤੋਂ ਬਾਅਦ ਦੀ ਭੂਮਿਕਾ ਲÂਂੀ ਫਰੇਮਵਰਕ ਤਿਆਰ ਕਰ ਰਹੀ ਹੈ। ਇਸੇ ਹਫ਼ਤੇ ਲੁਧਿਆਣਾ ਵਿਚ ਸਟੇਟ ਲੀਡਰਸ਼ਿਪ ਵਲੋਂ ਸਥਾਨਕ ਲੀਡਰਸ਼ਿਪ ਤੇ ਲੋਕ ਇਨਸਾਫ਼ ਪਾਰਟੀ ਦੇ ਨੇਤਾਵਾਂ ਦੇ ਨਾਲ ਬੈਠਕ ਕੀਤੇ ਜਾਣ ਦੀ ਸੰਭਾਵਨਾ ਹੈ।