ਅਪਗ੍ਰੇਡ ਹੋਵੇਗੀ ਮਹਾਨਗਰ ਦੀ ਫਾਇਰ ਬ੍ਰਿਗੇਡ, ਫੰਡ ਦੇਣ ਦੀ ਮਿਲੀ ਮਨਜ਼ੂਰੀ

06/25/2020 1:58:46 PM

ਲੁਧਿਆਣਾ (ਹਿਤੇਸ਼) : ਮਹਾਨਗਰ ਦੇ ਫਾਇਰ ਬ੍ਰਿਗੇਡ ਵਿੰਗ ਨੂੰ ਅਪਗ੍ਰੇਡ ਕਰਨ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਤਹਿਤ ਵਸੀਲਿਆਂ ਦੀ ਕਮੀ ਪੂਰੀ ਕਰਨ ਲਈ ਸਮਾਰਟ ਸਿਟੀ ਮਿਸ਼ਨ ’ਚੋਂ ਫੰਡ ਦੇਣ ਦੀ ਮਨਜ਼ੂਰੀ ਮਿਲ ਗਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੀ ਇੰਡਸਟਰੀਅਲ ਰਾਜਧਾਨੀ ਲੁਧਿਆਣਾ ਦਾ ਫਾਇਰ ਬ੍ਰਿਗੇਡ ਵਿੰਗ ਲੰਬੇ ਸਮੇਂ ਤੋਂ ਸਟਾਫ ਅਤੇ ਗੱਡੀਆਂ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ 'ਚ ਮੁਸ਼ਕਲ ਹੁੰਦੀ ਹੈ ਅਤੇ ਜਾਨ-ਮਾਲ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ।

ਇਸ ਦੇ ਬਾਵਜੂਦ ਫੰਡ ਦੀ ਕਮੀ ਕਾਰਨ ਵਸੀਲਿਆਂ ਦੀ ਕਮੀ ਪੂਰੀ ਨਹੀਂ ਹੋ ਸਕੀ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਡਿਜ਼ਾਸਟਰ ਮੈਨੇਜਮੇਂਟ ਦੇ ਫੰਡ ’ਚੋਂ ਗੱਡੀਆਂ ਲੈ ਕੇ ਦਿੱਤੀਆਂ ਗਈਆਂ ਸਨ ਪਰ ਆਬਾਦੀ ਦੇ ਹਿਸਾਬ ਨਾਲ ਨਿਯਮ ਹੋਣ ਦੇ ਬਾਵਜੂਦ ਅਜੇ ਵੀ ਲੁਧਿਆਣਾ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਸਮੱਸਿਆ ਦਾ ਹੱਲ ਕਰਨ ਲਈ ਸਮਾਰਟ ਸਿਟੀ ਮਿਸ਼ਨ ’ਚੋਂ ਫੰਡ ਦੇਣ ਦੀ ਜੋ ਯੋਜਨਾ ਬਣਾਈ ਗਈ ਹੈ, ਉਸ ਨੂੰ ਹਾਲ ਹੀ ਵਿਚ ਹੋਈ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਮਨਜ਼ੂਰੀ ਮਿਲ ਗਈ ਹੈ।
ਉੱਚੀਆਂ ਇਮਾਰਤਾਂ ਲਈ ਆਵੇਗੀ ਹਾਈਡ੍ਰੋਲਿਕ ਪੌੜੀ
ਮਹਾਨਗਰ ’ਚ ਜ਼ਿਆਦਾ ਫੈਕਟਰੀ ਅਤੇ ਕੰਪਲੈਕਸ ਆਦਿ ਕਮਰਸ਼ੀਅਲ ਇਮਾਰਤਾਂ ਦੀ ਉਚਾਈ ਕਾਫੀ ਜ਼ਿਆਦਾ ਹੈ। ਹਾਲਾਂਕਿ ਇਨ੍ਹਾਂ ’ਚੋਂ ਕਈ ਅਦਾਰਿਆਂ ਵੱਲੋਂ ਅੱਗ ਬੁਝਾਊ ਯੰਤਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਕਈ ਜਗ੍ਹਾ ਇਹ ਸਿਸਟਮ ਫੇਲ੍ਹ ਹੋਣ ਦੀ ਸਮੱਸਿਆ ਆਉਂਦੀ ਹੈ, ਜਿਸ ਦੌਰਾਨ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਲਈ ਉੱਪਰਲੀ ਮੰਜ਼ਿਲ ਤੱਕ ਪੁੱਜਣ 'ਚ ਦੇਰ ਹੋਣ ਤੋਂ ਇਲਾਵਾ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਕਾਫੀ ਦੇਰ ਤੋਂ ਚੱਲੀ ਆ ਰਹੀ ਉੱਚੀਆਂ ਇਮਾਰਤਾਂ ਲਈ ਹਾਈਡ੍ਰੋਲਿਕ ਪੌੜੀ ਦਾ ਪ੍ਰਬੰਧ ਕਰਨ ਦੀ ਮੰਗ ਵੀ ਹੁਣ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਪੂਰੀ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ

Babita

This news is Content Editor Babita