ਇਸ ਪਰਿਵਾਰ ਦੇ ਦੁੱਖ ਬਾਰੇ ਜਾਣ ਹਰ ਕੋਈ ਇਹੀ ਕਹੇਗਾ, ਰੱਬ ਅਜਿਹਾ ਕਿਸੇ ਨਾਲ ਨਾ ਕਰੇ (ਵੀਡੀਓ)

08/06/2021 2:14:26 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਕੋਟ ਮੰਗਲ ਸਿੰਘ ਇਲਾਕੇ ਦੇ ਰਹਿਣ ਵਾਲੇ ਇਕ ਪਰਿਵਾਰ 'ਤੇ ਅਜਿਹਾ ਦੁੱਖਾਂ ਦਾ ਪਹਾੜ ਟੁੱਟਿਆ, ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ ਅਤੇ ਹਰ ਕੋਈ ਇਹੀ ਕਹੇਗਾ ਕਿ ਰੱਬ ਅਜਿਹਾ ਕਿਸੇ ਨਾਲ ਨਾ ਕਰੇ। ਇਲਾਕੇ ਦੇ ਰਹਿਣ ਵਾਲੇ ਮਨੀਸ਼ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲ ਦੀ ਧੀ ਭਾਵਨਾ ਅਤੇ 9 ਸਾਲ ਦੀ ਪਲਕ ਦੀ ਬਚਪਨ ਤੋਂ ਹੀ ਅੱਖਾਂ ਦੀ ਰੌਸ਼ਨੀ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼, ਕੋਰੋਨਾ ਕੇਸ ਪਾਏ ਜਾਣ 'ਤੇ ਸਿਹਤ ਮੰਤਰੀ ਵੱਲੋਂ ਹਦਾਇਤਾਂ ਜਾਰੀ

ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜੋਤੀ ਮਿੱਤਲ ਬੱਚੀਆਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਖ਼ਾਤਰ ਕਈ ਧਾਰਮਿਕ ਥਾਵਾਂ 'ਤੇ ਮੱਥਾ ਟੇਕਣ ਜਾਂਦੀ ਰਹਿੰਦੀ ਸੀ। ਮਨੀਸ਼ ਨੇ ਦੱਸਿਆ ਕਿ ਪਿਛਲੀ ਜੂਨ ਮਹੀਨੇ ਬੱਚੀਆਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਦੀ ਫਰਿਆਦ ਲਈ ਉਹ ਮਾਤਾ ਚਿੰਤਪੁਰਨੀ ਦੇ ਦਰਬਾਰ ਗਏ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਹੁਸ਼ਿਆਰਪੁਰ 'ਚ ਉਨ੍ਹਾਂ ਨਾਲ ਦਰਦਨਾਕ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : 'ਆਪ' ਦੇ ਸ਼ਹਿਰੀ ਰਾਜਪੁਰਾ ਦੇ ਪ੍ਰਧਾਨ ਦਿਨੇਸ਼ ਮਹਿਤਾ 'ਤੇ ਜਾਨਲੇਵਾ ਹਮਲਾ

ਇਸ ਹਾਦਸੇ ਦੌਰਾਨ ਉਨ੍ਹਾਂ ਦੀ ਪਤਨੀ ਜੋਤੀ ਮਿੱਤਲ ਦੀ ਮੌਤ ਹੋ ਗਈ। ਹਾਦਸੇ 'ਚ ਦੋਵੇਂ ਬੱਚੀਆਂ ਵੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਈਆਂ ਅਤੇ ਦੋਹਾਂ ਦੀਆਂ ਲੱਤਾਂ ਫਰੈਕਚਰ ਹੋ ਗਈਆਂ, ਜਿਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ। ਮਨੀਸ਼ ਨੇ ਕਿਹਾ ਕਿ ਜਦੋਂ ਉਨ੍ਹਾਂ ਦੀਆਂ ਬੱਚੀਆਂ ਆਪਣੀ ਮਾਂ ਬਾਰੇ ਪੁੱਛਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਭਗਵਾਨ ਕੋਲ ਗਈ ਹੈ।

ਇਹ ਵੀ ਪੜ੍ਹੋ : ਸਮਰਾਲਾ 'ਚ ਇਨਸਾਨੀਅਤ ਸ਼ਰਮਸਾਰ, ਨੂੰਹ ਤੇ ਪੋਤਿਆਂ ਨੇ ਕੁੱਟ-ਕੁੱਟ ਘਰੋਂ ਬਾਹਰ ਕੱਢਿਆ ਬਜ਼ੁਰਗ (ਤਸਵੀਰਾਂ)

ਮਨੀਸ਼ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਕੰਮ ਨਹੀਂ ਕਰ ਰਹੇ ਅਤੇ ਘਰ ਰਹਿ ਕੇ ਹੀ ਬੱਚੀਆਂ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨਾ ਵੀ ਪੈਸਾ ਸੀ, ਸਾਰਾ ਬੱਚੀਆਂ ਦੇ ਇਲਾਜ 'ਚ ਖ਼ਰਚ ਹੋ ਚੁੱਕਾ ਹੈ ਅਤੇ ਹੁਣ ਇਲਾਜ ਜੋਗੇ ਪੈਸੇ ਵੀ ਨਹੀਂ ਬਚੇ ਹਨ। ਮਨੀਸ਼ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ ਰੱਬ ਅੱਗੇ ਇਹੀ ਦੁਆ ਹੈ ਕਿ ਉਨ੍ਹਾਂ ਦੀਆਂ ਬੱਚੀਆਂ ਇਸ ਦੁਨੀਆ ਨੂੰ ਦੇਖ ਸਕਣ ਅਤੇ ਆਪਣਾ ਕੰਮ ਕਾਰ ਖ਼ੁਦ ਕਰ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita