ਲੁਧਿਆਣਾ ''ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ, ਇਕ ਮਰੀਜ਼ ਦੀ ਮੌਤ

07/02/2020 10:54:03 PM

ਲੁਧਿਆਣਾ,(ਸਹਿਗਲ)- ਮਹਾਨਗਰ 'ਚ ਪਿਛਲੇ 3 ਦਿਨਾਂ ਤੋਂ ਕੋਰੋਨ ਵਾਇਰਸ ਦੇ 120 ਦੇ ਲਗਭਗ ਕੇਸ ਆ ਚੁੱਕੇ ਹਨ ਜਿਸ ਤਰ੍ਹਾਂ ਕੇਸ ਵਧ ਰਹੇ ਹਨ, ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਲੁਧਿਆਣਾ ਕੋਰੋਨਾ ਹਬ ਬਣ ਸਕਦਾ ਹੈ। ਅੱਜ ਸ਼ਹਿਰ ਦੇ ਹਸਪਤਾਲਾਂ 'ਚ 55 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ ਤਿੰਨ ਦੂਜੇ ਜ਼ਿਲਿਆਂ ਅਤੇ 52 ਕੇਸ ਲੁਧਿਆਣਾ ਨਾਲ ਸਬੰਧਤ ਹਨ। ਹੁਣ ਤੱਕ ਸ਼ਹਿਰ ਨਾਲ ਸਬੰਧਤ 917 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 22 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 201 ਮਰੀਜ਼ ਅਜਿਹੇ ਹਨ ਜੋ ਦੂਜੇ ਜ਼ਿਲਿਆਂ ਜਾਂ ਰਾਜਾਂ ਨਾਲ ਸਬੰਧਤ ਹਨ। ਇਨ੍ਹਾਂ 'ਚੋਂ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੀ.ਐੱਮ.ਸੀ. ਹਸਪਤਾਲ ਵਿਚ ਅੱਜ 60 ਸਾਲਾਂ ਔਰਤ ਨੇ ਕੋਰੋਨਾ ਵਾਇਰਸ ਦੇ ਚਲਦੇ ਦਮ ਤੋੜ ਦਿੱਤਾ। ਇਲਾਜ ਕਰ ਰਹੇ ਡਾਕਟਰਾਂ ਦੇ ਮੁਤਾਬਕ ਉਕਤ ਔਰਤ ਨੂੰ ਹੈਪੇਟਾਈਟਿਸ ਬੀ, ਬਲੱਡ ਪ੍ਰੈਸ਼ਰ ਅਤੇ ਕਿਡਨੀ ਸਬੰਧਤ ਰੋਗ ਵੀ ਸਨ।
ਅੱਜ ਸਾਹਮਣੇ ਆਏ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਮਾਇਆ ਨਗਰ, ਰਾਮ ਨਗਰ, ਫੋਕਲ ਪੁਆਇੰਟ, ਦੁੱਗਰੀ, ਇਕਬਾਲਗੰਜ, ਸ਼ਿਵਪੁਰੀ, ਹਬੀਬਗੰਜ, ਫਤਹਿਗੜ੍ਹ ਮੁਹੱਲਾ, ਮੋਤੀ ਨਗਰ, ਥਰੀਕੇ, ਮਾਡਲ ਟਾਊਨ, ਸ਼ਾਮ ਨਗਰ, ਦੀਪਕ ਨਗਰ, ਬਸੰਤ ਕਾਲੋਨੀ, ਭਾਈ ਰਣਧੀਰ ਸਿੰਘ ਨਗਰ, ਆਨੰਦ ਵਿਹਾਰ, ਅਮਰ ਨਗਰ, ਤਿਲਕ ਨਗਰ ਆਦਿ ਇਲਾਕਿਆਂ ਨਾਲ ਸਬੰਧਤ ਹਨ।1158 ਮਰੀਜ਼ਾਂ ਦੀ ਰਿਪੋਰਟ ਹੈ ਪੈਂਡਿੰਗਸਿਹਤ ਅਧਿਕਾਰੀਆਂ ਦੇ ਮੁਤਾਬਕ 1158 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ ਹੈ ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ, ਜਦੋਂਕਿ 1011 ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ।195 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜਿਆਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਵਾ ਸਕੀ੍ਰਨਿੰਗ ਕਰਨ ਉਪਰੰਤ 195 ਵਿਅਕਤੀਆਂ ਨੂੰ ਸ਼ੱਕੀ ਮਰੀਜ਼ ਮੰਨਦੇ ਹੋਏ ਇਕਾਂਤਵਾਸ ਵਿਚ ਭੇਜ ਦਿੱਤਾ ਹੈ। ਸਿਹਤ ਅਧਿਕਾਰਆਂ ਦੇ ਮੁਤਾਬਕ ਇਨ੍ਹਾਂ ਨੂੰ ਵੱਖ-ਵੱਖ ਸਥਾਨਾਂ 'ਤੇ ਬਣੇ ਆਈਸੋਲੇਸ਼ਨ ਸੈਂਟਰਾਂ ਵਿਚ ਕਵਾਰੰਟਾਈਨ ਕੀਤਾ ਗਿਆ ਹੈ।ਅਧਿਕਾਰੀਆਂ ਦੀ ਚਿੰਤਾ ਵਧੀਕੋਰੋਨਾ ਵਾਇਰਸ ਦੇ ਦਿਨ ਬ ਦਿਨ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਅਿਧਕਾਰੀਆਂ ਦੀ ਚਿੰਤਾ ਵਧਣੀ ਸੁਭਾਵਕ ਹੈ। ਪਹਿਲਾਂ ਬੰਦ ਕੀਤੇ ਗਏ ਆਈਸੋਲੇਸ਼ਨ ਸੈਂਟਰਾਂ ਨੂੰ ਫਿਰ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਦੋਂਕਿ ਠੇਕੇ ' ਤੇ ਰੱਖੇ ਗਏ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੇ ਲੋਕ ਜਿਨ੍ਹਾਂ ਨੂੰ ਪਹਿਲਾਂ ਹਲਾਤ ਦੇਖਦੇ ਹੋਏ ਜਵਾਬ ਦੇ ਦਿੱਤਾ ਗਿਆ ਸੀ, ਹੁਣ ਉਨ੍ਹਾਂ ਨੂੰ ਫਿਰ ਬੁਲਾਇਆ ਜਾਣ ਲੱਗਾ ਹੈ।ਵਰਣਨਯੋਗ ਹੈ ਕਿ ਸ਼ਹਿਰ ਦੇ ਹਸਪਤਾਲਾਂ ਵਿਚ ਦੂਜੇ ਜ਼ਿਲਿਆਂ ਅਤੇ ਰਾਜਾਂ ਤੋਂ ਕਾਫੀ ਗਿਣਤੀ ਵਿਚ ਲੋਕ ਆ ਕੇ ਭਰਤੀ ਹੋ ਰਹੇ ਹਨ। ਹੁਣ ਤੱਕ ਸ਼ਹਿਰ ਦੇ ਹਸਪਤਾਲਾਂ ਵਿਚ 1118 ਲੋਕ ਪਾਜ਼ੇਟਿਵ ਆ ਚੁੱਕੇ ਹਨ, ਜਦੋਂਕਿ ਕੁਲ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 201 ਮਰੀਜ਼ ਬਾਹਰੀ ਜ਼ਿਲਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ 24 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

Bharat Thapa

This news is Content Editor Bharat Thapa