ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 193 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

08/26/2020 11:48:29 PM

ਲੁਧਿਆਣਾ, (ਸਹਿਗਲ)- ਲਾਕਡਾਊਨ ਦੇ 70 ਦਿਨਾਂ ਵਿਚ ਲੁਧਿਆਣਾ ਜ਼ਿਲੇ ਵਿਚ 190 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 8 ਮਰੀਜ਼ਾਂ ਦੀ ਮੌਤ ਹੋਈ ਪਰ ਅਨਲਾਕ ਦੇ ਬਾਅਦ ਮਰੀਜ਼ਾਂ ਦਾ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ। ਅਨਲਾਕ ਦੇ 87 ਦਿਨਾਂ ਵਿਚ 9029 ਪਾਜ਼ੇਟਿਵ ਮਰੀਜ਼ ਵੱਧ ਗਏ ਹਨ ਜਦੋਂਕਿ 338 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਦੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 90 ਸੀ ਤੇ ਇਨ੍ਹਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ। ਅੱਜ ਬਾਹਰੀ ਜ਼ਿਲਿਆਂ ਦੇ ਮਰੀਜ਼ਾਂ ਦੀ ਗਿਣਤੀ 922 ਹੋ ਗਈ ਹੈ। ਇਨ੍ਹਾਂ ਵਿਚੋਂ 76 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਜ਼ਿਲੇ ਵਿਚ ਅੱਜ (ਬੁੱਧਵਾਰ) 193 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਇਨ੍ਹਾਂ ਵਿਚੋਂ 12 ਦੀ ਮੌਤ ਹੋਈ। ਇਸ ਤੋਂ ਇਲਾਵਾ 14 ਪਾਜ਼ੇਟਿਵ ਮਰੀਜ਼ ਬਾਹਰੀ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਚੋਂ 2 ਮਰੀਜ਼ਾਂ ਦੀ ਅੱਜ ਮੌਤ ਹੋ ਗਈ। ਜ਼ਿਲੇ ਵਿਚ ਹੁਣ ਤੱਕ 9219 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ 346 ਦੀ ਮੌਤ ਹੋ ਚੁੱਕੀ ਹੈ। ਮਾਹਰਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਮਰੀਜ਼ਾਂ ਅਤੇ ਮੌਤਾਂ ਦਾ ਸੰਖਿਆ ਤੇਜ਼ੀ ਵਲੋਂ ਵੱਧ ਸਕਦੀ ਹੈ ਕਿਉਂਕਿ ਜ਼ਿਲਾ ਪ੍ਰਸ਼ਾਸਨ ਵੀ ਇਹ ਮਨ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਇਹ ਪੀਕ-ਟਾਇਮ ਚੱਲ ਰਿਹਾ ਹੈ। ਖੁਦ ਮੁੱਖ ਮੰਤਰੀ ਵੀ ਇਸ ਗੱਲ ਦਾ ਸ਼ੱਕ ਜ਼ਾਹਰ ਕਰ ਚੁੱਕੇ ਹਨ।

ਆਇਸੋਲੇਸ਼ਨ ਵਿਚ ਰਹਿ ਰਹੇ ਮਰੀਜ਼ ਕਰ ਦਿੱਤੇ ਜਾਂਦੇ ਹਨ ਗਿਣਤੀ ਵਿਚੋਂ ਬਾਹਰ

ਸਿਹਤ ਵਿਭਾਗ ਜ਼ਿਲੇ ਵਿਚ 1990 ਐਕਟਿਵ ਮਰੀਜ਼ ਹੋਣ ਦੀ ਗੱਲ ਕਰ ਰਿਹਾ ਹੈ ਜਦੋਂਕਿ ਚੰਡੀਗੜ੍ਹ ਦਾ ਸਿਹਤ ਵਿਭਾਗ ਦਾ ਦਫਤਰ 2566 ਐਕਟਿਵ ਮਰੀਜ਼ਾਂ ਦੀ ਪੁਸ਼ਟੀ ਕਰ ਰਿਹਾ ਹੈ। ਹੁਣ ਇਹ ਐਕਟਿਵ ਮਰੀਜ਼ ਹਨ ਕੌਣ? ਸਰਕਾਰੀ ਹਸਪਤਾਲਾਂ ਵਿਚ ਭਰਤੀ ਜਾਂ ਸਾਰੇ ਹਸਪਤਾਲਾਂ ਵਿਚ ਭਰਤੀ ਮਰੀਜ਼। ਕੀ ਇਨ੍ਹਾਂ ਵਿਚ ਘਰ ਵਿਚ ਇਕਾਂਤਵਾਸ ਰਹਿ ਰਹੇ ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਾਂ ਵਾਇਰਸ ਨੂੰ ਘੱਟ ਦਰਸਾਉਣ ਦੇ ਚੱਕਰ ਵਿਚ ਸਾਰਾ ਖੇਡ ਖੇਡਿਆ ਜਾ ਰਿਹਾ ਹੈ। ਜੋ ਕੋਰੋਨਾ ਨਾਲ ਮਰ ਗਏ, ਉਨ੍ਹਾਂ ਨੂੰ ਬਦਕਿਸਮਤੀ ਨਾਲ ਮਰਿਆ ਦੱਸਿਆ ਜਾ ਰਿਹਾ ਹੈ। ਜ਼ਿਲਾ ਏਪੀਡੇਮਾਲਾਜਿਸਟ ਨੂੰ ਮੀਡੀਆ ਨਾਲ ਗੱਲ ਕਰਨ ਨੂੰ ਮਨ੍ਹਾ ਕੀਤਾ ਹੋਇਆ ਹੈ। ਹਸਪਤਾਲਾਂ ਨੂੰ ਲੈਵਲ-2 ਦੇ ਮਰੀਜ਼ਾਂ ਦੀ ਹਾਲਤ ਵਿਚ ਸੁਧਾਰ ਹੁੰਦੇ ਹੀ ਛੁੱਟੀ ਦੇਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਨਵੇਂ ਸਾਹਮਣੇ ਆਉਣ ਵਾਲੇ ਮਰੀਜ਼ਾਂ ਨੂੰ ਐਡਜਸਟ ਕੀਤਾ ਜਾ ਸਕੇ। ਅਜਿਹੇ ਮਰੀਜ਼ਾਂ ਨੂੰ ਵੀ ਐਕਟਿਵ ਮਰੀਜ਼ਾਂ ਦੀ ਗਿਣਤੀ ਵਿਚੋਂ ਕੱਢ ਦਿੱਤਾ ਜਾਂਦਾ ਹੈ ਜਦੋਂਕਿ ਉਹ ਇਕਾਂਤਵਾਸ ਰਹਿ ਰਹੇ ਹੁੰਦੇ ਹਨ।

4310 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4310 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਹਤ ਅਧਿਕਾਰੀ ਨੇ ਦੱਸਿਆ ਕਿ 4687 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਜਿਨ੍ਹਾਂ ਦੇ ਨਤੀਜੇ ਜਲਦੀ ਮਿਲਣ ਦੀ ਸੰਭਾਵਨਾ ਹੈ।

470 ਮਰੀਜ਼ਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ

ਜ਼ਿਲਾ ਸਿਹਤ ਵਿਭਾਗ ਨੂੰ ਅੱਜ 470 ਲੋਕਾਂ ਨੂੰ ਮੁੰਬਈ ਪੁਲਸ ਨੇ ਭੇਜਿਆ ਹੈ, ਮੌਜੂਦਾ ਸਮੇਂ ਵਿਚ 5759 ਲੋਕ ਘਰ ਵਿਚ ਇਕਾਂਤਵਾਸ ਰਹਿ ਰਹੇ ਹਨ। ਹੁਣ ਤੱਕ 32545 ਲੋਕਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਜਾ ਚੁੱਕਿਆ ਹੈ ।

ਮ੍ਰਿਤਕ ਮਰੀਜ਼ਾਂ ਦਾ ਟੀਕਾ

ਨਾਮ        ਪਤਾ              ਹੋਰ ਰੋਗ        ਹਸਪਤਾਲ

* ਇੰਦਰਜੀਤ ਕੌਰ (42)        ਨਜਦੀਕ ਜੀ. ਐੱਨ. ਈ. ਕਾਲਜ ਏਨੀਮੀਆ ਸੀ. ਐੱਮ. ਸੀ.

* ਰਾਜਿੰਦਰ ਜਿੰਦਲ (73) ਗੁਰਦੇਵ ਨਗਰ, ਬਲੱਡ ਪ੍ਰੈਸ਼ਰ ਸ਼ੂਗਰ ਡੀ. ਐੱਮ. ਸੀ.

* ਅਭਿਨੰਦਨ ਲਾਲ (64) ਵਿਸ਼ਨੂੰ ਪੁਰੀ ਬਲੱਡ ਪ੍ਰੈਸ਼ਰ ਡੀ. ਐੱਮ. ਸੀ.

* ਬਲਵਿੰਦਰ ਕੌਰ (53) ਪਿੰਡ ਸ਼ਿਆੜ, ਬਲੱਡ ਪ੍ਰੈਸ਼ਰ, ਰਾਜਿੰਦਰਾ ਹਸਪਤਾਲ ਪਟਿਆਲਾ

* ਸੋਮਨਾਥ (65) ਆਨੰਦ ਨਗਰ ਖੰਨਾ, ਸ਼ੂਗਰ, ਹਾਰਟ ਰੋਗ ਰਾਜਿੰਦਰਾ ਹਸਪਤਾਲ ਪਟਿਆਲਾ

* ਸੰਤੋਸ਼ ਨਾਇਰ (57) ਨਿਊ ਅਮਰ ਨਗਰ, ਰਾਜਿੰਦਰਾ ਹਸਪਤਾਲ ਪਟਿਆਲਾ

* ਚਰਨਜੀਤ ਸਿੰਘ (85) ਫਤਹਿ ਨਗਰ ਜਗਰਾਵਾਂ, ਸ਼ੂਗਰ, ਹਾਰਟ ਰੋਗ, ਜੀ. ਐੱਨ. ਸੀ.

* ਬਲਵਿੰਦਰ ਸਿੰਘ (60 ) ਸਾਹਨੇਵਾਲ, ਸ਼ੂਗਰ, ਬਲੱਡ ਪ੍ਰੈਸ਼ਰ, ਸਿਵਲ ਹਸਪਤਾਲ

* ਸੂਰਜ ਸਿੰਘ (50) ਨੂਰਵਾਲਾ ਰੋਡ, ਤਪਦਿਕ, ਸਿਵਲ ਹਸਪਤਾਲ

* ਸੀਤਾ ਸ਼ਰਮਾ (47) ਰਾਜੀਵ ਗਾਂਧੀ ਕਾਲੋਨੀ , ਦੀਪ ਹਸਪਤਾਲ

* ਬਲਵੀਰ ਚੰਦ (64) ਕੁਲਦੀਪ ਨਗਰ ਬਸਤੀ ਜੋਧੇਵਾਲ , ਸ਼ੂਗਰ, ਗੁਰਦਾ ਰੋਗ, ਸੀ. ਐੱਮ. ਸੀ.

* ਪਰਮੇਸ਼ਵਰ (49) ਸ਼ੇਰਪੁਰ , ਇਨੀਮੀਆ, ਪੀ. ਜੀ. ਆਈ.

ਬਾਹਰੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼

* ਸੰਸਾਰ ਬੰਧੂ ਸ਼ਰਮਾ (52) ਜੰਮੂ ਐਂਡ ਕਸ਼ਮੀਰ, ਡੀ. ਐੱਮ. ਸੀ.

* ਸੰਤੋਸ਼ ਚਾਵਲਾ (58) ਪਿੰਡ ਕੋਟ ਫਤੂਹੀ ਹੁਸ਼ਿਆਰਪੁਰ, ਸੀ. ਐੱਮ. ਸੀ. ਹਸਪਤਾਲ

Deepak Kumar

This news is Content Editor Deepak Kumar