ਆਰੀਅਨ ਕੇ. ਸੀ. 81.25 ਫੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਕੀਤਾ ਹਾਸਲ

01/24/2019 10:08:31 AM

ਲੁਧਿਆਣਾ (ਸਲੂਜਾ)-ਕਮਲਾ ਲੋਹਟੀਆ ਐੱਸ. ਡੀ. ਕਾਲਜ ਦਾ ਦਸੰਬਰ 2018 ’ਚ ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਵਲੋਂ ਆਯੋਜਿਤ ਸਮੈਸਟਰ ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਬੀ. ਸੀ. ਏ. 5ਵੇਂ ਸਮੈਸ਼ਟਰ ਦੇ ਆਰੀਅਨ ਕੇ. ਸੀ. ਨੇ 81.25 ਫੀਸਦੀ ਅੰਕ ਪ੍ਰਾਪਤ ਕਰਦਿਆਂ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਮਨ ਨੇ 81 ਫੀਸਦੀ ਅੰਕ ਹਾਸਲ ਕਰ ਕੇ ਦੂਜਾ ਅਤੇ ਜਗਨ ਪੁਲਾਮੀ ਨੇ 80 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਸੀ.ਏ ਪਹਿਲੇ ਸਮੈਸ਼ਟਰ ਦੇ ਰੋਹਨ ਸ਼ਰਮਾ ਨੇ 75.75 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਦੀਪ ਸਿੰਘ ਨੇ 72.25 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਵੀ ਟੰਡਨ ਨੇ 69.5 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ। ਪਿੰ੍ਰ. ਡਾ. ਬਿਮਲੇਸ਼ ਕੁਮਾਰ ਗੁਪਤਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕੈਪਸਨ : ਬੀ. ਸੀ. ਏ. 5ਵੇਂ ਸਮੈਸਟਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਕਾਲਜ ਦੇ ਪ੍ਰਬੰਧਕਾਂ ਨਾਲ।