ਬਾਦਲ ਵੱਲੋਂ ਨਾਂਹ, ''ਅਟਵਾਲ'' ਬਣਨਗੇ ਗਵਰਨਰ!

07/07/2019 9:30:51 AM

ਲੁਧਿਆਣਾ (ਮੁੱਲਾਂਪੁਰੀ) : ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸੇ ਸੂਬੇ ਦਾ ਗਵਰਨਰ ਲਾਉਣ ਦੀ ਤਜਵੀਜ਼ ਸੀ ਪਰ ਬਾਦਲ ਨੇ ਨਾਂਹਪੱਖੀ ਸਿਰ ਮਾਰ ਕੇ ਇਹ ਸਨਮਾਨਯੋਗ ਅਹੁਦਾ ਚਰਨਜੀਤ ਸਿੰਘ ਅਟਵਾਲ, ਜੋ ਕਿ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਹਨ, ਉਨ੍ਹਾਂ ਨੂੰ ਦੇਣ ਦੀ ਸਿਫਾਰਸ਼ ਕੀਤੀ ਹੈ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਚੋਣ ਹਾਰ ਜਾਣ ਤੋਂ ਬਾਅਦ ਸ੍ਰੀ ਅਟਵਾਲ ਸ. ਬਾਦਲ ਨੂੰ ਮਿਲਣ ਪਿੰਡ ਬਾਦਲ ਗਏ ਸਨ ਜਿੱਥੇ ਬਾਦਲ ਨੇ ਅਟਵਾਲ ਨੂੰ ਇਹ ਸਨਮਾਨਯੋਗ ਅਹੁਦਾ ਲੈਣ ਦੀ ਗੱਲ ਆਖੀ ਹੈ ਅਤੇ ਕਿਹਾ ਕਿ ਮੋਦੀ ਸਰਕਾਰ ਵਿਚ ਤੁਹਾਡਾ ਵੱਡਾ ਸਤਿਕਾਰ ਹੈ। ਗਵਰਨਰ ਜਾਂ ਕਿਸੇ ਦੇਸ਼ ਦਾ ਅੰਬੈਸਡਰ ਸਰਕਾਰ ਲਾ ਸਕਦੀ ਹੈ। ਇਸ ਲਈ ਨਾਂਹ ਨਾ ਕਰਿਓ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਬਾਦਲ ਨੂੰ ਗਵਰਨਰ ਲਾਉਣ ਦੀ ਕੇਂਦਰ ਸਰਕਾਰ ਦੀ ਤਜਵੀਜ਼ ਸੀ ਪਰ ਬਾਦਲ ਨੇ ਵੱਡੀ ਉਮਰ ਦਾ ਹਵਾਲਾ ਦੇ ਕੇ ਨਾਂਹ ਕਰ ਦਿੱਤੀ, ਦੱਸੀ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਇਹ ਚਰਚਾ ਹੈ ਕਿ ਬਾਦਲ ਨੂੰ ਪਿਛਲੀ ਮੋਦੀ ਸਰਕਾਰ ਮੌਕੇ ਉਪ-ਰਾਸ਼ਟਰਪਤੀ ਬਣਾਉਣ ਦੀ ਮੰਗ ਉੱਠੀ ਸੀ ਪਰ ਉਸ ਨੂੰ ਉਸ ਵੇਲੇ ਬੂਰ ਨਹੀਂ ਸੀ ਪਿਆ। ਸ਼ਾਇਦ ਇਸੇ ਕਰ ਕੇ ਬਾਦਲ ਨੇ ਗਵਰਨਰ ਬਣਨ ਤੋਂ ਨਾਂਹ ਕੀਤੀ ਹੋਵੇ ।

cherry

This news is Content Editor cherry