ਪੰਜਾਬ ''ਚ ਭਾਜਪਾ ਖੇਡ ਸਕਦੀ ਹੈ ''ਜੱਟ ਸਿੱਖ'' ਪੱਤਾ!

02/03/2019 9:25:33 AM

ਲੁਧਿਆਣਾ (ਜ. ਬ.) : ਪੰਜਾਬ 'ਚ ਜਿਸ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਦੇ ਤਾਜ਼ੇ ਰਾਜਸੀ ਹਲਾਤ ਦੇਖੇ ਜਾ ਰਹੇ ਹਨ, ਉਨ੍ਹਾਂ ਬਾਰੇ ਹੁਣ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਜਪਾ ਤੋਂ ਦੁਖੀ ਹਨ। ਕਿਉਂਕਿ ਤਾਜ਼ੇ ਆਏ ਬਜਟ 'ਤੇ ਜਿਸ ਤਰੀਕੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਐੱਮ.ਪੀ. ਪ੍ਰੋ. ਪ੍ਰੇਮ ਸਿੰਘ  ਚੰਦੂਮਾਜਰਾ ਨੇ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਰਜ ਕਰ ਕੇ ਰਾਜਸੀ ਟਕੋਰਾਂ ਕੀਤੀਆਂ ਹਨ, ਉਨ੍ਹਾਂ ਤੋਂ ਲਗਦਾ ਹੈ ਜਾਂ ਤਾਂ ਅਕਾਲੀ ਦਲ ਆਪਣਾ ਭਾਜਪਾ 'ਤੇ ਦਬਾਅ ਬਣਾਉਣ ਦੇ ਚੱਕਰ 'ਚ ਬਿਆਨ ਦਾਗ ਰਿਹਾ ਹੈ। ਜਦੋਂਕਿ ਦੂਜੇ ਪਾਸੇ ਇਹ ਖਬਰ ਆ ਰਹੀ ਹੈ ਕਿ ਜੇਕਰ ਇੰਝ ਹੋਇਆ ਤਾਂ ਭਾਜਪਾ ਜੱਟ ਸਿੱਖ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਕੇ ਪੇਂਡੂ ਹਲਕਿਆਂ 'ਚ ਅਕਾਲੀਆਂ  ਦੇ ਵੋਟ ਬੈਂਕ 'ਚ ਸੰਨ੍ਹ ਲਾਉਣ ਲਈ ਹਰੀ ਝੰਡੀ ਦੇ ਦੇਵੇਗੀ। 

ਬਾਕੀ ਸੂਤਰਾਂ ਨੇ ਇਹ ਇਸ਼ਾਰਾ ਜ਼ਰੂਰ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਭਾਜਪਾ ਖਿਲਾਫ ਤਿੱਖੀ ਬਿਆਨਬਾਜ਼ੀ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਣਡਿੱਠ ਕੀਤਾ ਹੋਇਆ ਹੈ। ਜਿਸ ਕਾਰਨ ਹੁਣ ਧਰਮ 'ਚ ਦਖਲ ਦੇਣ ਦੀ ਗੱਲ ਆਖ ਕੇ ਇਕ ਦੂਜੇ 'ਤੇ ਬਿਆਨ ਦਾਗੇ ਜਾ ਰਹੇ ਹਨ। ਸੱਚੀ ਗੱਲ ਤਾਂ ਰਾਜਸੀ ਠਿੱਬੀ ਲਾਉਣਾ ਹੈ।  ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਨੇ ਸਿੱਖ ਆਗੂ ਦਿਆਲ  ਸਿੰਘ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਸੀ ਜੋ ਅੰਮ੍ਰਿਤਸਰ ਤੋਂ ਐੱਮ.ਪੀ. ਵੀ ਬਣਿਆ ਸੀ।

Baljeet Kaur

This news is Content Editor Baljeet Kaur