ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹ ਕੇ ਰੱਖ ਦਿੱਤੀ ਕਰਤੂਤ

10/30/2022 12:00:48 PM

ਅਬੋਹਰ (ਰਹੇਜਾ, ਸੁਨੀਲ) : ਹਲਕਾ ਬਲੂੱਆਣਾ ਦੇ ਆਧੀਨ ਆਉਂਦੇ ਇਕ ਪਿੰਡ ਦੀ ਵਸਨੀਕ ਯੁਵਤੀ ਨੇ ਪਿੰਡ ਚੱਕ ਰਾਧੇ ਵਾਲਾ ਦੇ ਇਕ ਨੌਜਵਾਨ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਵੱਲੋਂ ਕੁੜੀ ਦਾ ਸਰਕਾਰੀ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ’ਚ ਦਾਖ਼ਲ 28 ਸਾਲਾ ਪੀੜਤਾ ਨੇ ਦੱਸਿਆ ਕਿ ਉਹ 2020 ਤੋਂ ਅਬੋਹਰ ਦੇ ਇਕ ਮਸ਼ਹੂਰ ਬਿਊਟੀ ਪਾਰਲਰ ’ਚ ਕੰਮ ਕਰਦੀ ਹੈ ਅਤੇ ਇੱਥੇ ਕੰਮ ’ਤੇ ਆਉਂਦੇ ਸਮੇਂ ਬੱਸ ’ਚ ਉਸ ਦੀ ਮੁਲਾਕਾਤ ਚੱਕ ਰਾਧੇਵਾਲਾ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਈ। ਹੌਲੀ-ਹੌਲੀ ਉਕਤ ਨੌਜਵਾਨ ਨਾਲ ਉਸ ਦੀ ਦੋਸਤੀ ਗੂੜ੍ਹੀ ਹੁੰਦੀ ਗਈ ਅਤੇ ਇਹ ਦੋਸਤੀ ਰਿਸ਼ਤੇ ਵਿਚ ਬਦਲ ਗਈ।

ਇਹ ਵੀ ਪੜ੍ਹੋ- ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਵਿਆਹ ਤੋਂ ਮੁੱਕਰ ਗਿਆ ਮੰਗੇਤਰ, ਅੰਤ ਕੁੜੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਪੀੜਤਾ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਨੂੰ ਪਿਛਲੇ ਮਹੀਨੇ ਗੰਗਾਨਗਰ ਅਤੇ ਜੰਮੂ-ਕਸ਼ਮੀਰ ਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦੇ ਪਰਿਵਾਰ ਨੂੰ ਉਸ ਦੀ ਦੋਸਤੀ ਬਾਰੇ ਪਤਾ ਲੱਗਾ ਤਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਅਤੇ ਨੌਜਵਾਨ ਨੇ ਦੀਵਾਲੀ ’ਤੇ ਉਸ ਨਾਲ ਵਿਆਹ ਕਰਨ ਦੀ ਗੱਲ ਕੀਤੀ ਪਰ ਹੁਣ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇਸ ਦੀ ਸ਼ਿਕਾਇਤ ਉੱਚ ਪੁਲਸ ਅਧਿਕਾਰੀਆਂ ਨੂੰ ਕੀਤੀ। ਪੀੜਤਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਤੋਂ ਬਾਅਦ ਪੁਲਸ ਨੇ ਸਰਕਾਰੀ ਹਸਪਤਾਲ ’ਚ ਉਸ ਦਾ ਮੈਡੀਕਲ ਕਰਵਾਇਆ। ਪੀੜਤ ਨੇ ਦੋਸ਼ ਲਾਇਆ ਕਿ ਇਸ ਸਾਰੀ ਘਟਨਾ ’ਚ ਨੌਜਵਾਨ ਦੀ ਭੈਣ ਅਤੇ ਪਿਤਾ ਦਾ ਪੂਰਾ ਹੱਥ ਹੈ, ਜੋ ਉਸ ਦਾ ਉਕਤ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਦਾਅਵਾ ਕਰਦੇ ਰਹੇ ਪਰ ਬਾਅਦ ’ਚ ਮੁੱਕਰ ਗਏ।

ਇਹ ਵੀ ਪੜ੍ਹੋ- ਪੰਜਾਬ ਵਾਸੀ ਕੱਢ ਲੈਣ ਰਜਾਈਆਂ-ਕੰਬਲ, ਇਨ੍ਹਾਂ ਦਿਨਾਂ 'ਚ ਪੈਣ ਵਾਲਾ ਹੈ ਮੀਂਹ ਤੇ ਜ਼ੋਰ ਫੜ੍ਹੇਗੀ ਠੰਡ

ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਪਰਮਜੀਤ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪੀੜਤਾ ਨੇ ਸ਼ਿਕਾਇਤ ਦਿੱਤੀ ਸੀ, ਜਾਂਚ ਕਰਨ ’ਤੇ ਪਤਾ ਲੱਗਾ ਕਿ ਮੇਲ-ਮਿਲਾਪ ਤੋਂ ਬਾਅਦ ਮੁੰਡੇ ਦਾ ਕਿਸੇ ਕਾਰਨ ਕੁੜੀ ਨਾਲ ਤਕਰਾਰ ਹੋ ਗਿਆ ਅਤੇ ਮੁੰਡੇ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ ਕਰ ਦਿੱਤਾ। ਮੁੰਡਾ ਆਪਣੇ ਮਾਤਾ-ਪਿਤਾ ਦੀ ਸਲਾਹ ’ਤੇ ਬਾਹਰ ਹੈ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਘਰੋਂ ਕੱਢ ਦਿੱਤਾ ਹੈ। ਇਸ ਘਟਨਾ ਦੀ ਪੂਰੀ ਜਾਂਚ ਰਿਪੋਰਟ ਐੱਸ. ਐੱਸ. ਪੀ. ਫਾਜ਼ਿਲਕਾ ਨੂੰ ਭੇਜ ਦਿੱਤੀ ਗਈ ਹੈ। ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto