ਗੁੱਸੇ ''ਚ ਭਰੇ ਪੀਤੇ ਪ੍ਰੇਮੀ ਨੇ ਵਿਹੜੇ ''ਚ ਸ਼ਰੇਆਮ ਵੱਢੀ ਪ੍ਰੇਮਿਕਾ, ਹੱਥ ''ਚ ਤਲਵਾਰ ਫੜ੍ਹ ਮਾਰੇ ਲਲਕਾਰੇ (ਤਸਵੀਰਾਂ

11/25/2015 1:03:51 PM

ਹੁਸ਼ਿਆਰਪੁਰ : ਪ੍ਰੇਮਿਕਾ ''ਤੇ ਸ਼ੱਕ ਹੋਣ ਤੋਂ ਬਾਅਦ ਗੁੱਸੇ ''ਚ ਭਰੇ ਪੀਤੇ ਪ੍ਰੇਮੀ ਨੇ ਪਹਿਲਾਂ ਉਸਨੂੰ ਨੂੰ ਘਰ ਦੇ ਵਿਹੜੇ ''ਚ ਸ਼ਰੇਆਮ ਵੱਢ ਦਿੱਤਾ ਅਤੇ ਫਿਰ ਹੱਥ ''ਚ ਤਲਵਾਰ ਫੜ੍ਹ ਲਲਕਾਰੇ ਮਾਰਨ ਲੱਗ ਪਿਆ। ਇਸ ਤੋਂ ਬਾਅਦ ਮੌਕੇ ''ਤੇ ਪਹੁੰਚੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਮੂਲ ਰੂਪ ਵਿਚ ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਨੱਥੂਕੇ ਦਾ ਵਾਸੀ ਹੈ, ਜੋ ਬਿੰਜੋਂ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਮੁਹੱਲਾ ਰਵਿਦਾਸ ਨਗਰ ''ਚ ਲਿਵ-ਇਨ-ਰਿਲੇਸ਼ਨ ''ਚ ਰਹਿੰਦਾ ਸੀ। ਪੁਲਸ ਦੀ ਪੁੱਛਗਿੱਛ ਦੌਰਾਨ ਮਨਪ੍ਰੀਤ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਰੀਨਾ ਨਾਲ ਇਕ ਮੰਦਰ ਵਿਚ ਵਿਆਹ ਕਰਵਾਇਆ ਸੀ। ਮਨਪ੍ਰੀਤ ਨੂੰ ਰੀਨਾ ਦੇ ਚਰਿੱਤਰ ''ਤੇ ਸ਼ੱਕ ਸੀ ਅਤੇ ਉਸ ਨੇ ਕਈ ਵਾਰ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੀਨਾ ਨਹੀਂ ਮੰਨੀ। 
ਇਸ ਕਾਰਨ ਦੋਹਾਂ ''ਚ ਤਕਰਾਰ ਰਹਿਣ ਲੱਗੀ। ਇਹ ਤਕਰਾਰ ਇਸ ਹੱਦ ਤੱਕ ਪਹੁੰਚ ਗਈ ਕਿ ਮਨਪ੍ਰੀਤ ਨੇ ਮੰਗਲਵਾਰ ਦੀ ਦੁਪਹਿਰ ਨੂੰ ਰੀਨਾ ''ਤੇ ਕਿਰਪਾਨ ਨਾਲ ਵਾਰ ਕੀਤੇ, ਜਿਸ ਕਾਰਨ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ''ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

Babita Marhas

This news is News Editor Babita Marhas