ਧੀ ਦੇ ਪਿਆਰ ਸੰਬੰਧਾਂ ਬਾਰੇ ਪਤਾ ਲੱਗਣ ''ਤੇ ਪਰਿਵਾਰ ਨੇ ਪਹਿਲਾਂ ਸੱਦਿਆ ਪ੍ਰੇਮੀ ਨੂੰ ਘਰ ਤੇ ਫਿਰ ਕੀਤਾ ਟਾਰਚਰ (ਤਸਵੀਰਾਂ

08/20/2017 8:18:38 PM

ਜਲੰਧਰ (ਸੋਨੂੰ) — ਜਲੰਧਰ 'ਚ ਲੜਕੇ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕਾ ਪਿਛਲੇ ਤਿੰਨ ਸਾਲਾ ਤੋਂ ਇਕ ਲੜਕੀ ਨੂੰ ਪਿਆਰ ਕਰਦਾ ਸੀ।

ਲੜਕੀ ਦੇ ਪਰਿਵਾਰ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਸੰਬੰਧੀ ਗੱਲ ਕਰਨ ਲਈ ਲੜਕੇ ਨੂੰ ਆਪਣੇ ਘਰ ਸੱਦਿਆ ਪਰ ਉਨ੍ਹਾਂ ਉਸ ਨੂੰ ਇਸ ਹੱਦ ਤਕ ਮਾਨਸਿਕ ਤੌਰ 'ਤੇ ਟਾਰਚਰ ਕੀਤਾ ਕਿ ਘਰ ਵਾਪਸ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਮੌਕੇ 'ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਗਲੀ ਕਾਰਵਾਈ 'ਚ ਜੁੱਟ ਗਈ ਹੈ।