ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਪਹਿਲੀ ਮਦਦ ਕਿੰਨੇ ਸਮੇਂ ’ਚ, ਹਾਈਕੋਰਟ ਨੇ ਪੰਜਾਬ ਤੋਂ ਮੰਗਿਆ ਜਵਾਬ

05/27/2022 6:00:34 PM

ਚੰਡੀਗੜ੍ਹ : ਪਰਿਵਾਰ ਦੇ ਖ਼ਿਲਾਫ ਜਾ ਕੇ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਪਹਿਲੀ ਮਦਦ ਕਿੰਨੇ ਸਮੇਂ ਵਿਚ ਮਿਲੇਗੀ। ਹਾਈਕੋਰਟ ਨੇ ਇਹ ਸਵਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁੱਛਿਆ ਹੈ। ਜਸਟਿਸ ਅਵਨੀਸ਼ ਝਿੰਗਣ ਨੇ ਫੈਸਲੇ ਵਿਚ ਕਿਹਾ ਕਿ ਪ੍ਰੇਸ਼ਾਨ ਜੋੜੇ ਨੂੰ ਮਦਦ ਕਿੰਨੇ ਸਮੇਂ ਵਿਚ ਦਿੱਤੀ ਜਾਵੇਗੀ, ਇਸ ’ਤੇ ਜਵਾਬ ਦਿੱਤਾ ਜਾਵੇ। ਕੋਰਟ ਨੇ ਨਾਲ ਹੀ ਮੋਹਾਲੀ ਅਤੇ ਪੰਚਕੂਲਾ ਵਿਚ ਪ੍ਰੋਟੈਕਸ਼ਨ ਹੋਮ ਦੀ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ ਦੇ ਨਾਲ ਸਾਂਝੀ ਕਰਨ ਦੇ ਹੁਕਮ ਵੀ ਦਿੱਤੇ ਹਨ। ਦੱਸਣਯੋਗ ਹੈ ਕਿ ਪ੍ਰੇਮ ਵਿਆਹ ਕਰਕੇ ਸੁਰੱਖਿਆ ਮੰਗਣ ਵਾਲੇ ਜੋੜਿਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅਦਾਲਤ ਵਿਚ ਕਿਹਾ ਗਿਆ ਸੀ ਕਿ ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੇ ਜੋੜਿਆਂ ਨੂੰ ਚੰਡੀਗੜ੍ਹ ਇਕੱਲਾ ਪ੍ਰੋਟੈਕਸ਼ਨ ਹੋਮ ਦੀ ਸਹੂਲਤ ਦੇ ਰਿਹਾ ਹੈ। ਅਜਿਹੇ ਵਿਚ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਵਿਚ ਮੋਹਾਲੀ ਅਤੇ ਹਰਿਆਣਾ ਵਿਚ ਪੰਚਕੂਲਾ ਵੀ ਇਸ ਕੰਮ ਵਿਚ ਸਹਿਯੋਗ ਕਰੇ।

ਇਹ ਵੀ ਪੜ੍ਹੋ : ਫ਼ਰੀਦਕੋਟ ਜੇਲ ’ਚ ਬੰਦ ਬੰਬੀਹਾ ਗਰੁੱਪ ਦੇ ਗੈਂਗਸਟਰ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

ਅਵੇਅਰਨੈੱਸ ਬੋਰਡ ’ਤੇ ਪੰਜਾਬ ਅਤੇ ਹਰਿਆਣਾ ਦਾ ਨੰਬਰ ਦੇਣ ਲਈ ਕਿਹਾ
ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਹਾਈਕੋਰਟ ਪੰਜਾਬ ਅਤੇ ਹਰਿਆਣਾ ਦਾ ਸਾਂਝਾ ਹੈ ਲਿਹਾਜ਼ਾ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਤਿਆਰ ਕੀਤੇ ਜਾ ਰਹੇ ਅਵੇਅਰਨੈੱਸ ਬੋਰਡ ’ਤੇ ਪੰਜਾਬ ਅਤੇ ਹਰਿਆਣਾ ਦੇ ਪੋਰਟਲ ਅਤੇ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਵੀ ਦਿੱਤੀ ਜਾਵੇ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਵੇਅਰਨੈੱਸ ਬੋਰਡ ਲਗਾਏ ਜਾ ਰਹੇ ਹਨ। ਅਦਾਲਤ ਕੰਪਲੈਕਸ ਵਿਚ ਖਾਸ ਜਗ੍ਹਾ ’ਤੇ ਇਹ ਬੋਰਡ ਲਗਾਏ ਜਾਣਗੇ। ਸੋਸ਼ਲ ਮੀਡੀਆ ਦੀ ਮਦਦ ਨਾਲ ਬਾਰ ਐਸੋਸੀਏਸ਼ਨ ਵਿਚ ਪੋਰਟਲ ਅਤੇ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਦਿੱਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਹਾਈਕੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਸ਼ੈਲਟਰ ਹੋਮ ਬਨਾਉਣ ਲਈ ਜਗ੍ਹਾ ਦੀ ਸ਼ਨਾਖਤ ਕਰ ਲਈ ਗਈ ਹੈ। ਇਸ ਤੋਂ ਇਲਾਵਾ ਬਾਕੀ ਹੋਰ ਜਗ੍ਹਾ ’ਤੇ ਵੀ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਈਕਰੋਟ ਨੇ ਇਸ ’ਤੇ ਕਿਹਾ ਕਿ ਇਸ ਮਾਮਲੇ ਵਿਚ ਕਾਰਗਰ ਕਦਮ ਚੁੱਕੇ ਜਾਣ ਵਿਚ ਚੰਡੀਗੜ੍ਹ ਅੱਗੇ ਆ ਰਿਹਾ ਹੈ। ਚੰਡੀਗੜ੍ਹ ਵਲੋਂ ਅਦਾਲਤ ਵਿਚ ਦੱਸਿਆ ਗਿਆ ਕਿ ਭੱਜਣ ਵਾਲੇ ਜੋੜਿਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਵੈੱਬ ਸਾਈਟ ’ਤੇ ਲਿੰਕ ਵੀ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ

ਚੰਡੀਗੜ੍ਹ ਪੁਲਸ ਨੇ ਜੋੜਿਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
ਚੰਡੀਗੜ੍ਹ ਪੁਲਸ ਨੇ ਜੋੜਿਆਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ 24 ਘੰਟੇ ਜੋੜਿਆਂ ਦੀ ਸੁਰੱਖਿਆ ਲਈ ਹੈਲਪਲਾਈਨ ਨੰਬਰ 112 ਤੋਂ ਇਲਾਵਾ 0172-2924847 ਅਤੇ 9855702356 ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਾਈਕੋਰਟ ਵਿਚ ਚੰਡੀਗੜ੍ਹ ਨੇ ਪ੍ਰਸ਼ਾਸਨ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 19 ਵਿਚ ਪ੍ਰੋਟੈਕਸ਼ਨ ਹਾਊਸ ਤਿਆਰ ਕੀਤਾ ਗਿਆ ਹੈ। ਇਥੇ ਸੁਰੱਖਿਆ ਮੰਗਣ ਵਾਲੇ ਜੋੜਿਆਂ ਨੂੰ 10 ਦਿਨ ਤੱਕ ਰਹਿਣਾ ਅਤੇ ਖਾਣਾ ਫ੍ਰੀ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਰਹਿਣ ਦੇ ਪ੍ਰਤੀ ਦਿਨ 100 ਅਤੇ ਖਾਣ ਦੇ ਪ੍ਰਤੀ ਵਿਅਕਤੀ 125 ਰੁਪਏ ਅਦਾ ਕਰਨੇ ਹੋਣਗੇ।

ਇਹ ਵੀ ਪੜ੍ਹੋ : ਬੰਗਾ ’ਚ ਵੱਡੀ ਵਾਰਦਾਤ, ਘਰੋਂ ਬੁਲਾ ਕੇ ਚਾਰ ਬੱਚਿਆਂ ਦੇ ਪਿਓ ਦਾ ਗੋਲ਼ੀ ਮਾਰ ਕੇ ਕਤਲ, ਸੜਕ ’ਤੇ ਸੁੱਟੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh