ਰੂਪਕੰਵਲ ਦੇ ਰਹੀ ਹੈ ਆਪਣੀ ਕਲਾ ਦੁਆਰਾ ਚਿੱਤਰਾਂ ਨੂੰ ਰੂਪ

05/14/2020 5:46:58 PM

ਲੰਡਨ (ਰਾਜਵੀਰ ਸਮਰਾ): ਪੰਜਾਬ ਤੋਂ ਯੂ.ਕੇ ਦੀ ਧਰਤੀ 'ਤੇ ਆ ਕੇ ਵਸੇ ਮਿਹਨਤੀ ਪੰਜਾਬੀ ਲੋਕਾਂ ਨੇ ਰਾਜਨੀਤਕ, ਸਾਹਿਤਕ , ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰਾਂ ਵਿਚ ਹਮੇਸ਼ਾ ਆਪਣਾ ਝੰਡਾ ਬੁਲੰਦ ਕੀਤਾ ਹੈ।ਸਾਹਿਤਕ ਪਰਿਵਾਰ ਵਿਚ ਜਨਮੀ ਰੂਪਕੰਵਲ ਪੀੜ੍ਹੀ ਦਰ ਪੀੜ੍ਹੀ ਤੁਰਦੇ ਇਨ੍ਹਾਂ ਕਾਫ਼ਲਿਆਂ ਵਿਚ ਕਲਾ ਦੇ ਖੇਤਰ ਅੰਦਰ ਇਕ ਹੋਰ ਉੱਭਰ ਰਿਹਾ ਨਾਮ ਹੈ। 

ਪੜ੍ਹੋ ਇਹ ਅਹਿਮ ਖਬਰ- 18 ਮਈ ਤੋਂ ਦੁਬਾਰਾ ਖੁੱਲ੍ਹਣ ਜਾ ਰਹੇ ਹਨ ਇਟਲੀ ਦੇ ਗਿਰਜਾਘਰ ਅਤੇ ਸਾਰੇ ਧਾਰਮਿਕ ਅਸਥਾਨ

ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਦੀ ਬੇਟੀ ਰੂਪਕੰਵਲ ਸਕੂਲ ਵਿਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ। ਰੂਪਕੰਵਲ ਕਈ ਵਰ੍ਹਿਆਂ ਤੋਂ ਚਿੱਤਰ ਕਲਾ ਵਿਚ ਆਪਣਾ ਹੱਥ ਅਜ਼ਮਾ ਰਹੀ ਹੈ। ਹੁਣ ਤੱਕ ਸਕੂਲ ਪੱਧਰ 'ਤੇ ਹੋਏ ਬਹੁਤ ਸਾਰੇ ਕਲਾ-ਮੁਕਾਬਲਿਆਂ 'ਚੋਂ ਇਨਾਮ ਪ੍ਰਾਪਤ ਕਰ ਚੁੱਕੀ ਹੈ। ਰੂਪਕੰਵਲ ਦੀਆਂ ''ਰੱਬ ਦਾ ਸਾਹ, ਖੰਭ ਅਤੇ ਸਮੁੰਦਰ ਤੇ ਬੰਦੂਕ" ਕਲਾ ਕਿਰਤਾਂ ਵਿਸ਼ੇਸ਼ ਸਲਾਹੁਣਯੋਗ ਹਨ। ਰੂਪਕੰਵਲ ਤੋਂ ਭਵਿੱਖ ਵਿਚ ਚਿੱਤਰਕਾਰੀ ਦੇ ਖੇਤਰ ਵਿਚ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਦੀ ਉਮੀਦ ਬੱਝਦੀ ਹੈ। ਰੂਪਕੰਵਲ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਅੱਗੇ ਵਧਣਾ ਚਾਹੁੰਦੀ ਹੈ ਅਤੇ ਇਕ ਕਿੱਤੇ ਵਜੋਂ ਵੀ ਅਪਣਾਉਣਾ ਚਾਹੁੰਦੀ ਹੈ। ਸਾਹਿਤਕ ਪਰਿਵਾਰ ਵਿਚ ਜਨਮੀ ਰੂਪਕੰਵਲ ਤੋਂ ਢੇਰ ਸਾਰੀਆਂ ਆਸਾਂ ਹਨ।

Vandana

This news is Content Editor Vandana