ਲੋਕ ਸਭਾ ਚੋਣਾਂ: ਪਟਿਆਲਾ 'ਚ 68 ਫ਼ੀਸਦੀ ਹੋਈ ਵੋਟਿੰਗ

05/20/2019 1:52:43 AM

ਪਟਿਆਲਾ (ਬਲਜਿੰਦਰ, ਰਾਣਾ, ਜੋਸਨ, ਰਾਜੇਸ਼)— ਲੋਕ ਸਭਾ ਹਲਕਾ ਪਟਿਆਲਾ-13 ਲਈ ਅੱਜ ਪਈਆਂ ਵੋਟਾਂ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਰਾਤੀ 10 ਵਜੇ ਤੱਕ ਪ੍ਰਾਪਤ ਅੰਕਡ਼ਿਆਂ ਅਨੁਸਾਰ 68 ਫ਼ੀਸਦੀ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਮਤਦਾਨ ਕੀਤਾ। ਸਵੇਰੇ 7 ਵਜੇ ਸ਼ੁਰੂ ਹੋਇਆ ਚੋਣ ਅਮਲ ਦੇਰ ਸ਼ਾਮ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਦੇ 9 ਹਲਕਿਆਂ ’ਚ 17 ਲੱਖ 34 ਹਜ਼ਾਰ 245 ਵੋਟਰਾਂ ਵਿੱਚੋਂ ਕਰੀਬ 68 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵੋਟਾਂ ਪਾਈਆਂ ਹਨ।

ਸ੍ਰੀ ਕੁਮਾਰ ਅਮਿਤ ਨੇ ਹਲਕਾਵਾਰ ਪਈਆਂ ਵੋਟਾਂ ਦੀ ਸੂਚਨਾ ਦਿੰਦਿਆਂ ਦੱਸਿਆ ਕਿ ਰਾਤ 10 ਵਜੇ ਤੱਕ ਪੋਲਿੰਗ ਪਾਰਟੀਆਂ ਤੋਂ ਹਾਸਲ ਹੋਏ ਅੰਕਡ਼ਿਆਂ ਮੁਤਾਬਕ 109-ਨਾਭਾ ਹਲਕੇ, ਜਿਥੇ ਕੁਲ 1 ਲੱਖ 81 ਹਜ਼ਾਰ 340 ਵੋਟਰ ਹਨ, ਵਿਖੇ 69 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 17 ਹਜ਼ਾਰ 841 ਵੋਟਰ ਵਿਚੋਂ 60.20 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ। 111-ਰਾਜਪੁਰਾ ਹਲਕੇ ਵਿੱਚ ਕੁਲ 1 ਲੱਖ 73 ਹਜ਼ਾਰ 947 ਵੋਟਰਾਂ ’ਚੋਂ 70.20 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

 9 ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਪਟਿਆਲਾ 10.70 ਫੀਸਦੀ
ਪਟਿਆਲਾ ਦਿਹਾਤੀ 20 ਫੀਸਦੀ
ਨਾਭਾ 13.50 ਫੀਸਦੀ
ਰਾਜਪੁਰਾ 13 ਫੀਸਦੀ
ਡੇਰਾ ਬੱਸੀ  13 ਫੀਸਦੀ
ਘਨੌਰ 13 ਫੀਸਦੀ
ਸਨੌਰ 15 ਫੀਸਦੀ
ਸਮਾਣਾ 12.90 ਫੀਸਦੀ
ਸ਼ਤੁਰਾਣਾ 22 ਫੀਸਦੀ

ਦੱਸ ਦੇਈਏ ਕਿ ਪਟਿਆਲਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਵਾਰ ਧਰਮਵੀਰ ਗਾਂਧੀ ਅਤੇ 'ਆਪ' ਉਮੀਦਵਾਰ ਨੀਨਾ ਮਿੱਤਲ ਵਿਚਕਾਰ ਮੁਕਾਬਲਾ ਹੈ।

12 ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਪਟਿਆਲਾ 26 ਫੀਸਦੀ
ਪਟਿਆਲਾ ਦਿਹਾਤੀ 26.50 ਫੀਸਦੀ
ਨਾਭਾ 29.60 ਫੀਸਦੀ
ਰਾਜਪੁਰਾ 29 ਫੀਸਦੀ
ਡੇਰਾ ਬੱਸੀ  24 ਫੀਸਦੀ
ਘਨੌਰ 30.90 ਫੀਸਦੀ
ਸਨੌਰ 30 ਫੀਸਦੀ
ਸਮਾਣਾ 29.90 ਫੀਸਦੀ
ਸ਼ਤੁਰਾਣਾ 27.40 ਫੀਸਦੀ

 

1ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਪਟਿਆਲਾ 40 ਫੀਸਦੀ
ਪਟਿਆਲਾ ਦਿਹਾਤੀ 39.60 ਫੀਸਦੀ
ਨਾਭਾ 43.20 ਫੀਸਦੀ
ਰਾਜਪੁਰਾ 44.80 ਫੀਸਦੀ
ਡੇਰਾ ਬੱਸੀ 42 ਫੀਸਦੀ
ਘਨੌਰ 43.60 ਫੀਸਦੀ
ਸਨੌਰ 43.20 ਫੀਸਦੀ
ਸਮਾਣਾ 46 ਫੀਸਦੀ
ਸ਼ਤੁਰਾਣਾ 45.40 ਫੀਸਦੀ

4 ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਪਟਿਆਲਾ 50 ਫੀਸਦੀ
ਪਟਿਆਲਾ ਦਿਹਾਤੀ 49.20 ਫੀਸਦੀ
ਨਾਭਾ 55.30 ਫੀਸਦੀ
ਰਾਜਪੁਰਾ 54.90ਫੀਸਦੀ
ਡੇਰਾ ਬੱਸੀ 58 ਫੀਸਦੀ
ਘਨੌਰ 56 ਫੀਸਦੀ
ਸਨੌਰ 54.80 ਫੀਸਦੀ
ਸਮਾਣਾ 55.30 ਫੀਸਦੀ
ਸ਼ਤੁਰਾਣਾ 54.50 ਫੀਸਦੀ

5 ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਪਟਿਆਲਾ 57.80 ਫੀਸਦੀ
ਪਟਿਆਲਾ ਦਿਹਾਤੀ 49.20 ਫੀਸਦੀ
ਨਾਭਾ 66.90 ਫੀਸਦੀ
ਰਾਜਪੁਰਾ 65.40 ਫੀਸਦੀ
ਡੇਰਾ ਬੱਸੀ 64 ਫੀਸਦੀ
ਘਨੌਰ 62.30 ਫੀਸਦੀ
ਸਨੌਰ 65.10 ਫੀਸਦੀ
ਸਮਾਣਾ 55.40 ਫੀਸਦੀ
ਸ਼ਤੁਰਾਣਾ 59.80 ਫੀਸਦੀ

 

Shyna

This news is Content Editor Shyna