ਚੋਣ ਜ਼ਾਬਤੇ ਦਾ ਅਸਰ,ਤਾਮਿਲਨਾਡੂ 'ਚ ਫੜਿਆ ਗਿਆ ਸਭ ਤੋਂ ਵੱਧ ਕੈਸ਼

05/08/2019 7:14:12 PM

ਨਵੀਂ ਦਿੱਲੀ/ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਦੇ ਚੱਲਦੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਅਜਿਹੇ ਵਿਚ ਚੋਣ ਕਮਿਸ਼ਨ ਦੀ ਸਖਤੀ ਕਾਰਨ ਪੁਲਸ ਵਲੋਂ ਵੀ ਪੂਰੀ ਮੁਸ਼ਤੈਦੀ ਦਿਖਾਈ ਜਾ ਰਹੀ ਹੈ ਅਤੇ ਪੁਲਸ ਵਲੋਂ ਵੱਡੇ ਮਾਤਰਾ 'ਚ ਗੈਰਕਾਨੂੰਨੀ ਕੈਸ਼ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਦੇਸ਼ ਭਰ ਵਿਚੋਂ ਸਭ ਤੋਂ ਵੱਧ ਕੈਸ਼ ਤਾਮਿਲਨਾਡੂ ਤੋਂ ਜ਼ਬਤ ਹੋਇਆ ਹੈ। ਇਥੇ ਪੁਲਸ ਹੁਣ ਤਕ 223.99 ਕਰੋੜ ਰੁਪਏ ਦਾ ਕੈਸ਼ ਜ਼ਬਤ ਕਰ ਚੁੱਕੀ ਹੈ। 
ਇਥੇ ਹੀ ਬਸ ਨਹੀਂ ਇਕੱਲੇ ਤਾਮਿਲਨਾਡੂ ਵਿਚ ਹੁਣ ਤਕ ਪੁਲਸ 2.21 ਲੱਖ ਲਿਟਰ ਕੀਮਤ 3.65 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕਰ ਚੁੱਕੀ ਹੈ। ਇਸ ਤੋਂ ਇਲਾਵਾ 0.5 ਕਰੋੜ ਦੀ ਹੋਰ ਨਸ਼ਾ, ਜਦਕਿ 3073 ਕਿੱਲੋ ਸੋਨਾ ਕੀਮਤ 709.54 ਕਰੋੜ, 8.19 ਕਰੋੜ ਦਾ ਹੋਰ ਚੋਣ ਕਮਿਸ਼ਨ ਵਲੋਂ ਪਾਬੰਦੀਸ਼ੁਦ ਸਮਾਨ ਵੱਖ-ਵੱਖ ਏਜੰਸੀਆਂ ਵਲੋਂ ਜ਼ਬਤ ਕੀਤਾ ਜਾ ਚੁੱਕਾ ਹੈ। ਫਿਲਹਾਲ ਇਸ ਸੰਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੇ ਅੰਕੜੇ ਚੋਣ ਕਮਿਸ਼ਨ ਦੀ ਵੈੱਡ ਸਾਈਟ ਤੋਂ ਲਏ ਗਏ ਹਨ।

Gurminder Singh

This news is Content Editor Gurminder Singh